11 March 2024
TV9 Punjabi
ਭਾਰਤ ਵਿੱਚ ਹਰ ਸਾਲ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਇਸ ਬਿਮਾਰੀ ਦੇ ਜ਼ਿਆਦਾਤਰ ਕੇਸ ਅਡਵਾਂਸ ਸਟੇਜ ਵਿੱਚ ਸਾਹਮਣੇ ਆਉਂਦੇ ਹਨ। ਅਜਿਹੇ 'ਚ ਮਰੀਜ਼ ਦਾ ਇਲਾਜ ਮੁਸ਼ਕਿਲ ਹੋ ਜਾਂਦਾ ਹੈ।
ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੈ ਅਤੇ ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਦੇ ਆਦੀ ਹਨ, ਉਨ੍ਹਾਂ ਨੂੰ ਕੈਂਸਰ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।
ਮੈਟਾਸਟੈਟਿਕ ਕੈਂਸਰ ਨੂੰ ‘ਸਟੇਜ 4 ਕੈਂਸਰ’ ਜਾਂ ਸੈਕੰਡਰੀ ਕੈਂਸਰ ਕਿਹਾ ਜਾਂਦਾ ਹੈ। ਇਸ ਕੈਂਸਰ ਵਿੱਚ ਕੈਂਸਰ ਸੈੱਲ ਸਰੀਰ ਦੇ ਕਈ ਹਿੱਸਿਆਂ ਵਿੱਚ ਫੈਲ ਜਾਂਦੇ ਹਨ।
ਇਹ ਕੈਂਸਰ ਪ੍ਰਾਇਮਰੀ ਅੰਗ ਵਿੱਚ ਹੁੰਦਾ ਹੈ ਅਤੇ ਫਿਰ ਦੂਜੇ ਅੰਗਾਂ ਵਿੱਚ ਫੈਲਦਾ ਹੈ। ਜੇਕਰ ਇਹ ਛਾਤੀ ਦਾ ਕੈਂਸਰ ਫੇਫੜਿਆਂ ਵਿੱਚ ਫੈਲਦਾ ਹੈ, ਤਾਂ ਇਸਨੂੰ ਮੈਟਾਸਟੈਟਿਕ ਬ੍ਰੈਸਟ ਕੈਂਸਰ ਕਿਹਾ ਜਾਵੇਗਾ।
ਹੱਡੀਆਂ ਵਿੱਚ ਦਰਦ, ਹੱਥਾਂ-ਪੈਰਾਂ ਵਿੱਚ ਕਮਜ਼ੋਰੀ, ਖੂਨ ਵਿੱਚ ਕੈਲਸ਼ੀਅਮ ਦੀ ਮਾਤਰਾ ਵਧਣ ਕਾਰਨ ਚੱਕਰ ਆਉਣਾ ਇਸ ਕੈਂਸਰ ਦੇ ਸ਼ੁਰੂਆਤੀ ਲੱਛਣ ਹਨ।
ਜਦੋਂ ਸਰੀਰ ਵਿੱਚ ਟਿਊਮਰ ਫਟਦਾ ਹੈ ਤਾਂ ਇਹ ਕੈਂਸਰ ਖੂਨ ਰਾਹੀਂ ਪੂਰੇ ਸਰੀਰ ਵਿੱਚ ਫੈਲ ਜਾਂਦਾ ਹੈ ਅਤੇ ਸਭ ਤੋਂ ਪਹਿਲਾਂ ਹੱਡੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਰੇਡੀਏਸ਼ਨ ਅਤੇ ਇਮਿਊਨੋਥੈਰੇਪੀ ਨਾਲ ਕੁਝ ਮੈਟਾਸਟੈਟਿਕ ਕੈਂਸਰਾਂ ਵਿੱਚ ਲੰਬੇ ਸਮੇਂ ਤੱਕ ਜ਼ਿੰਦਾ ਰਹਿਣਾ ਸੰਭਵ ਹੋ ਸਕਦਾ ਹੈ।