7 Oct 2023
TV9 Punjabi
ਧਨੀਏ ਦੇ ਪਤੇ ਖਾਣ ਨਾਲ ਐਸੀਡਿਟੀ ਤੋਂ ਕਾਫੀ ਰਾਹਤ ਮਿਲਦੀ ਹੈ। ਤੁਸੀਂ ਸਵੇਰੇ ਖਾਲੀ ਪੇਟ ਧਨੀਏ ਤੇ ਪੱਤਿਆਂ ਦਾ ਸੇਵਣ ਕਰ ਸਕਦੇ ਹੋ।
ਨਿੰਬੂ ਦਾ ਰਸ ਐਸੀਡਿਟੀ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਸਵੇਰੇ ਫ੍ਰੈਸ਼ ਹੋਣ ਤੋਂ ਪਹਿਲਾ ਨਿੰਬੂ ਦਾ ਰਸ ਪੀਣਾ ਚਾਹੀਦਾ ਹੈ।
ਦਿੱਲੀ ਦੇ ਆਯੁਰਵੈਦਿਕ ਡਾਕਟਰ ਭਾਰਤ ਭੂਸ਼ਣ ਕਹਿੰਦੇ ਹਨ ਕਿ ਪਾਲਕ ਅਤੇ ਲੌਕੀ ਵਰਗੀਆਂ ਹਰੀਆਂ ਸਬਜ਼ੀਆਂ ਦਾ ਸੇਵਨ ਐਸੀਡਿਟੀ ਨੂੰ ਘੱਟ ਕਰ ਸਕਦਾ ਹੈ।
ਅਜਵਾਇਨ ਦਾ ਇਸਤੇਮਾਲ ਐਸੀਡਿਟੀ ਦਾ ਪ੍ਰਭਾਵ ਘੱਟ ਕਰਨ ਵਿੱਚ ਕੀਤਾ ਜਾ ਸਕਦਾ ਹੈ। ਇਹ ਸ਼ਰੀਰ ਵਿੱਚ ਬਣ ਰਹੇ ਅਸਿਡ ਨੂੰ ਕੰਟ੍ਰੋਲ ਕਰਦੀ ਹੈ।
ਦਹੀਂ ਵੀ ਐਸੀਡਿਟੀ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਦੁਪਹਿਰ ਦੇ ਸਮੇਂ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ।
ਜ਼ੇਕਰ ਤੁਸੀਂ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਦਿਨ ਫਾਈਬਰ ਵਾਲੀ ਡਾਈਟ ਲੈਂਦੇ ਹੋ ਤਾਂ ਇਸ ਦੇ ਨਾਲ ਐਸੀਡਿਟੀ ਤੋਂ ਰਾਹਤ ਮਿਲ ਸਕਦੀ ਹੈ।
ਖਾਣ-ਪਾਣ ਦੀਆਂ ਗਲਤ ਆਦਤਾਂ ਅਤੇ ਪੇਟ ਵਿੱਚ ਜ਼ਰੂਰਤ ਤੋਂ ਵੱਧ ਐਸਿਡ ਬਣਨ ਨਾਲ ਅਸਿਡ ਦੀ ਸਮੱਸਿਆ ਵੱਧਦੀ ਹੈ।