ਸਰਦੀਆਂ ਵਿੱਚ ਇਸ ਤਰ੍ਹਾਂ ਖਾਓ ਅਮਰੂਦ, ਘੱਟ ਕਰ ਦਵੇਗਾ ਯੂਰਿਕ ਐਸਿਡ
9 Jan 2024
TV9Punjabi
ਅਮਰੂਦ ਦੇ ਫਲ ਵਿੱਚ ਫਲੇਵੋਨੋਇਡਸ ਵਰਗੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਯੂਰਿਕ ਐਸਿਡ ਦੇ ਪੱਧਰ ਨੂੰ ਘਟਾ ਸਕਦੇ ਹਨ।
ਐਂਟੀਆਕਸੀਡੈਂਟ
ਅਮਰੂਦ ਵਿੱਚ ਪੌਲੀਫੇਨੌਲ ਨਾਮਕ ਐਂਟੀਆਕਸੀਡੈਂਟ ਵੀ ਹੁੰਦੇ ਹਨ, ਜੋ ਜੋੜਾਂ ਵਿੱਚ ਜਮ੍ਹਾ ਯੂਰਿਕ ਐਸਿਡ ਕ੍ਰਿਸਟਲ ਨੂੰ ਘੱਟ ਕਰਦੇ ਹਨ।
ਪੌਲੀਫੇਨੌਲ
ਦਿੱਲੀ ਦੇ ਆਯੁਰਵੇਦ ਦੇ ਡਾਕਟਰ ਭਾਰਤ ਭੂਸ਼ਣ ਕਹਿੰਦੇ ਹਨ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਅਮਰੂਦ ਦਾ ਸੇਵਨ ਕਰਨਾ ਸਭ ਤੋਂ ਵਧੀਆ ਹੈ।
ਕਿਸ ਸਮੇਂ ਖਾਓ?
ਅਮਰੂਦ ਦੀਆਂ ਪੱਤੀਆਂ ਦਾ ਅਰਕ ਗਾਊਟ ਨੂੰ ਕੰਟਰੋਲ ਕਰਦਾ ਹੈ। ਇਸ ਨੂੰ ਆਕਸੀਡੇਟਿਵ ਸਟ੍ਰੈਸ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ।
ਅਮਰੂਦ ਦੀਆਂ ਪੱਤੀਆਂ
ਅਮਰੂਦ ਦੇ ਪੱਤਿਆਂ ਵਿੱਚ ਫਲੇਵੋਨੋਇਡ ਅਤੇ ਫੀਨੋਲਿਕ ਐਸਿਡ ਹੁੰਦਾ ਹੈ। ਇਹ ਸਰੀਰ ਵਿੱਚ ਯੂਰਿਕ ਐਸਿਡ ਬਣਨ ਦੀ ਪ੍ਰਕਿਰਿਆ ਨੂੰ ਕੰਟਰੋਲ ਕਰਦਾ ਹੈ।
ਯੂਰਿਕ ਐਸਿਡ ਘੱਟ ਕਰੇ
ਕਲੀਵਲੈਂਡ ਕਲੀਨਿਕ ਦੀ ਖੋਜ ਅਨੁਸਾਰ ਸਰਦੀਆਂ ਵਿੱਚ ਅਮਰੂਦ ਖਾਣ ਦੇ ਵਧੇਰੇ ਫਾਇਦੇ ਹਨ। ਇਸ ਨੂੰ ਹਰ ਉਮਰ ਦੇ ਲੋਕ ਖਾ ਸਕਦੇ ਹਨ।
ਸਰਦੀਆਂ ਵਿੱਚ ਫਾਇਦੇਮੰਦ
ਡਾਕਟਰ ਭੂਸ਼ਨ ਦਾ ਕਹਿਣਾ ਹੈ ਕਿ ਇਸ ਮੌਸਮ 'ਚ ਲੋਕ ਅਮਰੂਦ ਦਾ ਸੇਵਨ ਕਰ ਸਕਦੇ ਹਨ ਪਰ ਜੇਕਰ ਖਾਂਸੀ ਦੀ ਸਮੱਸਿਆ ਹੈ ਤਾਂ ਇਸ ਤੋਂ ਬਚੋ।
ਰੋਜ਼ ਖਾ ਸਕਦੇ ਹੋ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਰੋਜ਼ਾਨਾ ਅਨਾਨਸ ਖਾਣ ਨਾਲ ਸਰੀਰ ਵਿੱਚ ਦਿਖਣਗੇ ਇਹ ਬਦਲਾਅ
Learn more