ਹੈਲਦੀ ਹਾਰਟ ਹੈਲਥ ਲਈ ਕੀ ਖਾਈਏ?

24-10- 2025

TV9 Punjabi

Author: Yashika.Jethi

ਚੰਗੀ ਹਾਰਟ ਹੈਲਥ ਕੀ ਜ਼ਰੂਰੀ?

ਕੈਲੰਡਰ ਮੁਤਾਬਕ, ਦੇਵਉਠਾਉਣੀ ਏਕਾਦਸ਼ੀ 2025 ਵਿੱਚ 1 ਨਵੰਬਰ ਨੂੰ ਮਨਾਈ ਜਾਵੇਗੀ। ਇਸ ਦਿਨ ਤੁਲਸੀ ਦੀ ਪੂਜਾ ਕਰਨ ਨਾਲ ਭਗਵਾਨ ਵਿਸ਼ਨੂੰ ਜਲਦੀ ਖੁਸ਼ ਹੁੰਦੇ ਹਨ ਅਤੇ ਸਾਰੇ ਪਾਪਾਂ ਦਾ ਨਾਸ਼ ਹੁੰਦਾ ਹੈ।

 ਓਟਸ ਅਤੇ ਸਾਬਤ ਅਨਾਜ

ਡਾ. ਅਜੀਤ ਜੈਨ ਦੇ ਅਨੁਸਾਰ, ਓਟਸ, ਜੌ ਅਤੇ ਬ੍ਰਾਊਨ ਰਾਈਸ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਖਰਾਬ ਕੋਲੇਸਟਰੌਲ ਨੂੰ ਘਟਾਉਂਦੇ ਹਨ। ਇਹ ਹਾਰਟ ਨੂੰ ਮਜ਼ਬੂਤ ਅਤੇ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ।

 ਹਰੀਆਂ ਸਬਜ਼ੀਆਂ ਅਤੇ ਫਲ

 ਪਾਲਕ, ਬ੍ਰੋਕਲੀ ਅਤੇ ਸੇਬ ਵਰਗੇ ਖਾਣਿਆਂ ਵਿੱਚ ਐਂਟੀਓਕਸੀਡੈਂਟਸ ਹੁੰਦੇ ਹਨ। ਇਹ ਹਾਰਟ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ।

ਨਟਸ ਅਤੇ ਬੀਜ

ਅਖਰੋਟ, ਬਾਦਾਮ ਅਤੇ ਅਲਸੀ ਦੇ ਬੀਜ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਕੇ ਹਾਰਟ ਦੀ ਹੈਲਥ ਨੂੰ ਸੁਧਾਰਦੇ ਹਨ।

 ਓਲਿਵ ਆਇਲ ਦੀ ਵਰਤੋ

ਘੀ ਜਾਂ ਮੱਖਣ ਦੀ ਥਾਂ ਓਲਿਵ ਜਾਂ ਸਰੋਂ ਦੇ ਤੇਲ ਦੀ ਵਰਤੋ ਕਰੋ। ਇਹ ਸਿਹਤਮੰਦ ਫੈਟਸ ਹਾਰਟ ਨੂੰ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਹਨ।

 ਪ੍ਰੋਟੀਨ ਯੁਕਤ ਲਓ ਡਾਈਟ

 ਫਿਸ਼, ਦਾਲਾਂ ਅਤੇ ਪਨੀਰ ਵਰਗੀਆਂ ਚੀਜ਼ਾਂ ਹਾਰਟ ਦੀ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀਆਂ ਹਨ। ਪ੍ਰੋਟੀਨ ਹਾਰਟ ਫੰਕਸ਼ਨ ਨੂੰ ਬਿਹਤਰ ਬਣਾਉਂਦਾ ਹੈ।

 ਨਮਕ ਅਤੇ ਚੀਨੀ ਘੱਟ ਖਾਓ

ਜਿਆਦਾ ਨਮਕ ਅਤੇ ਚੀਨੀ ਨਾਲ ਹਾਰਟ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਇਹਨਾਂ ਦਾ ਸੇਵਨ ਸੰਤੁਲਿਤ ਮਾਤਰਾ ‘ਚ ਕਰੋ।