11 Feb 2024
TV9 Punjabi
ਸਰਦੀ ਹੋਵੇ ਜਾਂ ਗਰਮੀ, ਲੋਕ ਹਮੇਸ਼ਾ ਕੌਫੀ ਪੀਂਦੇ ਹਨ। ਕੁਝ ਲੋਕ ਦਿਨ 'ਚ ਚਾਰ ਤੋਂ ਪੰਜ ਵਾਰ ਕੌਫੀ ਵੀ ਪੀਂਦੇ ਹਨ ਪਰ ਇਸ ਨਾਲ ਨੁਕਸਾਨ ਹੋ ਸਕਦਾ ਹੈ।
ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਨੇ ਇੱਕ ਖੋਜ ਕੀਤੀ ਹੈ ਜਿਸ ਵਿੱਚ ਪਾਇਆ ਗਿਆ ਹੈ ਕਿ ਕੌਫੀ ਪੀਣ ਨਾਲ ਕੈਂਸਰ ਹੋ ਸਕਦਾ ਹੈ।
ਰਿਸਰਚ 'ਚ ਕਿਹਾ ਗਿਆ ਹੈ ਕਿ ਗਰਮ ਕੌਫੀ ਪੀਣ ਵਾਲੇ ਲੋਕਾਂ 'ਚ ਕੈਂਸਰ ਦਾ ਖਤਰਾ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ ਜੋ ਇਸ ਨੂੰ ਨਹੀਂ ਪੀਂਦੇ।
ਖੋਜ ਤੋਂ ਪਤਾ ਲੱਗਾ ਹੈ ਕਿ ਗਰਮ ਕੌਫੀ ਪੀਣ ਨਾਲ ਖਾਣੇ ਦੀ ਨਲੀ ਵਿਚ ਕੈਂਸਰ ਹੋ ਸਕਦਾ ਹੈ। ਇਸ ਕੈਂਸਰ ਦਾ ਖਤਰਾ ਲਗਭਗ 2 ਗੁਣਾ ਵੱਧ ਸਕਦਾ ਹੈ
ਇਹ ਖੋਜ 5 ਲੱਖ ਲੋਕਾਂ 'ਤੇ ਕੀਤੀ ਗਈ ਹੈ। ਰਿਸਰਚ 'ਚ ਰੋਜ਼ਾਨਾ ਕੌਫੀ ਪੀਣ ਵਾਲੇ ਲੋਕਾਂ ਦਾ ਡਾਟਾ ਕੱਢਿਆ ਗਿਆ ਹੈ। ਇਸ ਤੋਂ ਪਤਾ ਲੱਗਾ ਕਿ ਜ਼ਿਆਦਾ ਗਰਮ ਕੌਫੀ ਪੀਣ ਵਾਲਿਆਂ 'ਚ ਕੈਂਸਰ ਪਾਇਆ ਗਿਆ।
ਕਲੀਨਿਕਲ ਨਿਊਟ੍ਰੀਸ਼ਨ ਜਰਨਲ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਗਰਮ ਕੌਫੀ ਪੀਣ ਨਾਲ ਗਲੇ ਵਿੱਚ ਜ਼ਖ਼ਮ ਹੋ ਜਾਂਦੇ ਹਨ ਜੋ ਬਾਅਦ ਵਿੱਚ ਕੈਂਸਰ ਵਿੱਚ ਬਦਲ ਸਕਦੇ ਹਨ।
ਰਿਸਰਚ ਕਹਿੰਦੀ ਹੈ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਗਰਮ ਕੌਫੀ ਪੀਣ ਤੋਂ ਬਚਣਾ ਚਾਹੀਦਾ ਹੈ। ਕੌਫੀ ਨੂੰ ਥੋੜ੍ਹਾ ਠੰਡਾ ਹੋਣ 'ਤੇ ਹੀ ਪੀਣ ਦੀ ਕੋਸ਼ਿਸ਼ ਕਰੋ।