ਨਾਇਬ ਸੈਣੀ ਹੋਣਗੇ ਹਰਿਆਣਾ ਦੇ ਨਵੇਂ ਮੁੱਖ ਮੰਤਰੀ, ਸ਼ਾਮ ਨੂੰ ਸਹੁੰ ਚੁੱਕ ਸਮਾਗਮ

12 March 2024

TV9 Punjabi

ਹਰਿਆਣਾ ਵਿੱਚ ਸਿਆਸੀ ਸਰਗਰਮੀਆਂ ਦਿਨ ਭਰ ਹਰ ਪਲ ਬਦਲਦੀਆਂ ਰਹੀਆਂ। ਦੁਸ਼ਯੰਤ ਚੌਟਾਲਾ ਦੀ ਪਾਰਟੀ ਜੇਜੇਪੀ ਨਾਲੋਂ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਟੁੱਟਣ ਤੋਂ ਬਾਅਦ ਸੂਬੇ ਵਿੱਚ ਨਵੀਂ ਸਰਕਾਰ ਦਾ ਗਠਨ ਹੋਣ ਜਾ ਰਿਹਾ ਹੈ।

ਹਰਿਆਣਾ 'ਚ ਸਿਆਸੀ ਸਰਗਰਮੀਆਂ

ਨਾਇਬ ਸੈਣੀ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ। ਵਿਧਾਇਕਾਂ ਦੀ ਬੈਠਕ ‘ਚ ਉਨ੍ਹਾਂ ਦੇ ਨਾਂ ‘ਤੇ ਸਹਿਮਤੀ ਬਣ ਗਈ ਹੈ। ਸੈਣੀ ਦੀ ਪਛਾਣ ਇੱਕ ਓਬੀਸੀ ਆਗੂ ਵਜੋਂ ਹੁੰਦੀ ਹੈ ਅਤੇ ਜ਼ਾਹਰ ਹੈ ਕਿ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਆਪਣਾ ਚਿਹਰਾ ਬਣਾ ਕੇ ਵੱਡੀ ਸਿਆਸੀ ਚਾਲ ਚੱਲ ਰਹੀ ਹੈ।

ਨਵਾਂ ਮੁੱਖ ਮੰਤਰੀ

ਉੱਧਰ, ਅੱਜ ਤੱਕ ਸੂਬੇ ਦੇ ਮੁੱਖ ਮੰਤਰੀ ਰਹੇ ਮਨੋਹਰ ਲਾਲ ਖੱਟਰ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਸੰਗਠਨ ਜਾਂ ਸਰਕਾਰ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਮਨੋਹਰ ਲਾਲ ਖੱਟਰ ਹਰਿਆਣਾ ਦੀ ਕਰਨਾਲ ਸੀਟ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ।

ਮਨੋਹਰ ਲਾਲ ਖੱਟਰ ਨੂੰ ਮਿਲ ਸਕਦੀ ਨਵੀਂ ਜਿੰਮੇਵਾਰੀ

ਮਨੋਹਰ ਲਾਲ ਖੱਟਰ ਪਿਛਲੇ 9 ਸਾਲਾਂ ਤੋਂ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਸਨ। ਹੁਣ ਪਾਰਟੀ ਉਨ੍ਹਾਂ ਨੂੰ ਸੰਸਦੀ ਰਾਜਨੀਤੀ ਜਾਂ ਜਥੇਬੰਦਕ ਕੰਮਾਂ ਵਿਚ ਲਗਾ ਸਕਦੀ ਹੈ।

9 ਸਾਲਾਂ ਤੋਂ ਸੂਬੇ ਦੇ ਮੁੱਖ ਮੰਤਰੀ

ਇਸ ਦੌਰਾਨ ਹਰਿਆਣਾ ਦੇ ਸਾਬਕਾ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਅਚਾਨਕ ਭਾਜਪਾ ਵਿਧਾਇਕ ਦਲ ਦੀ ਬੈਠਕ ਛੱਡ ਕੇ ਚਲੇ ਗਏ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਅਨਿਲ ਵਿੱਜ ਇੱਕ ਨਿੱਜੀ ਕਾਰ ਵਿੱਚ ਰਵਾਨਾ ਹੋਏ ਅਤੇ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਸਰਕਾਰੀ ਅਤੇ ਸੁਰੱਖਿਆ ਗੱਡੀਆਂ ਦਿਖਾਈ ਦਿੱਤੀਆਂ।

ਅਨਿਲ ਵਿਜ ਦੀ ਨਾਰਾਜ਼ਗੀ

ਸਮੁੰਦਰ ਤੋਂ ਲੈ ਕੇ ਪਹਾੜਾਂ ਤੱਕ ਹਰ ਥਾਂ ਜਾਵੇਗੀ ਵੰਦੇ ਭਾਰਤ, ਜਾਣੋ ਰੂਟ