‘ਮੈਂ ਪੰਜਾਬ ਬੋਲਦਾਂ ਹਾਂ’ ਮਹਾਡਿਬੇਟ ‘ਚ ਖੁੱਲ੍ਹ ਕੇ ਬੋਲੇ ਸੀਐੱਮ ਮਾਨ

1 Nov 2023

TV9 Punjabi

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਜਦੋਂ ਸਾਰੇ ਵਿਰੋਧੀਆਂ ਨੂੰ ਆਪਣੀ ਗੱਲ ਖੁੱਲ੍ਹ ਕੇ ਰੱਖਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤਾਂ ਇਨ੍ਹਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ।

ਸਾਰੇ ਵਿਰੋਧੀਆਂ ਨੇ ਕੀਤਾ ਇਨਕਾਰ- ਸੀਐੱਮ

ਉਨ੍ਹਾਂ ਕਿਹਾ ਕਿ ਇਸ ਮੁੱਦੇ ਤੇ ਸਾਰੀਆਂ ਸਾਬਕਾ ਸਰਕਾਰਾਂ ਸਿਆਸਤ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕੀਆਂ, ਪਰ ਸਾਡੀ ਸਰਕਾਰ ਇਸ ਮੁੱਦੇ ਤੇ ਜ਼ਮੀਨੀ ਤੌਰ ਤੇ ਕੰਮ ਕਰ ਰਹੀ ਹੈ।

SYL  ਮੁੱਦੇ ‘ਤੇ ਮੁੱਖ ਮੰਤਰੀ ਨੇ ਕੀ ਕਿਹਾ

ਸੂਬੇ ਵਿੱਚ ਆਏ ਨਵੇ ਨਿਵੇਸ਼ ਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨਵੈਸਟ ਪੰਜਾਬ ਪ੍ਰੋਗਰਾਮ ਤੋਂ ਬਾਅਦ ਸੂਬੇ ਵਿੱਚ 55000 ਕਰੋੜ ਦਾ ਨਿਵੇਸ਼ ਆਇਆ ਹੈ।

ਸੂਬੇ ਵਿੱਚ 55000 ਕਰੋੜ ਦੇ ਆਏ ਪ੍ਰੋਜੈਕਟ

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿੱਚ ਕਈ ਵੱਡੇ ਕੰਮ ਹੋਏ ਹਨ।  ਸਿੱਖਿਆ ਦੇ ਖੇਤਰ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਵਿਦਿਆਰਥੀਆਂ ਨੂੰ ਪਹਿਲੀ ਵਾਰ ਇਸਰੋ ਭੇਜਿਆ ਗਿਆ। ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ ਗਿਆ। 

ਸਿੱਖਿਆ ਦੇ ਮੁੱਦੇ ‘ਤੇ ਸੀਐੱਮ ਨੇ ਰੱਖੇ ਸਬੂਤ

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਸਰਕਾਰਾਂ ਸ਼ਹੀਦ ਜਵਾਨਾਂ ਦੀ ਵਿਧਵਾਵਾਂ ਨੂੰ ਸਿਲਾਈ ਮਸ਼ੀਨ ਦੇ ਕੇ ਆਪਣੀ ਜਿੰਮੇਵਾਰੀ ਪੂਰੀ ਕਰ ਲੈਂਦੇ ਸਨ। ਪਰ ਸਾਡੀ ਸਰਕਾਰ ਹੁਣ ਸ਼ਹੀਦ ਪਰਿਵਾਰਾਂ ਨੂੰ ਇੱਕ ਕਰੋੜ ਦਾ ਚੈੱਕ ਦੇ ਕੇ ਉਨ੍ਹਾਂ ਦੇ ਦੁੱਖ ਵਿੱਚ ਸ਼ਾਮਲ ਹੋ ਰਹੀ ਹੈ। 

ਸ਼ਹੀਦ ਫੌਜੀਆਂ ਨੂੰ ਦਿੱਤਾ ਸਨਮਾਨ

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਾਂ ਸਿਰਫ਼ ਗਰਮੀਆਂ ਦੌਰਾਨ ਲੱਗਣ ਵਾਲੇ ਲੰਬੇ-ਲੰਬੇ ਕੱਟਾਂ ਤੋਂ ਮੁਕਤੀ ਦੁਆਈ, ਸਗੋਂ ਮੁਫ਼ਤ ਬਿਜਲੀ ਵੀ ਦਿੱਤੀ ਹੈ। ਇਸ ਤੋਂ ਬਾਅਦ ਵੀ ਉਨ੍ਹਾਂ ਦੇ ਸਿਰ ਤੇ ਬਿਜਲੀ ਬੋਰਡ ਦਾ ਕਰਜਾ ਵੀ ਨਹੀਂ ਹੈ।

ਬਿਜਲੀ ਮੁਫ਼ਤ, ਬਿਜਲੀ ਬੋਰਡ ਦਾ ਕਰਜਾ ਨਹੀਂ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ ਨਾ ਸਿਰਫ਼ 36000 ਤੋਂ ਉੱਪਰ ਸਰਕਾਰ ਨੌਕਰੀਆਂ ਦਿੱਤੀਆਂ ਹਨ ਸਗੋਂ ਭ੍ਰਿਸ਼ਟਾਚਾਰ ਤੇ ਵੀ ਪੂਰੀ ਤਰ੍ਹਾਂ ਨਾਲ ਠੱਲ੍ਹ ਪਾਈ ਹੈ।

ਸਰਕਾਰੀ ਨੌਕਰੀਆਂ,ਭ੍ਰਿਸ਼ਟਾਚਾਰ ਤੇ ਕੱਸੀ ਨਕੇਲ