20-02- 2025
TV9 Punjabi
Author: Isha Sharma
ਪੰਜਾਬ ਸਰਕਾਰ ਵੱਲੋਂ 29 ਅਪ੍ਰੈਲ, ਮੰਗਲਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
Pic Credit: Social Media
ਸਰਕਾਰ ਨੇ ਇਹ ਫੈਸਲਾ 29 ਅਪ੍ਰੈਲ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਜਨਮ ਦਿਵਸ ਸਬੰਧੀ ਲਿਆ ਹੈ।
ਇਸ ਦਿਨ ਸਾਰੇ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਅਤੇ ਹੋਰ ਵਪਾਰਕ ਅਦਾਰਿਆਂ ਵਿੱਚ ਛੁੱਟੀ ਰਹੇਗੀ।
ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਵਿੱਚ 29 ਅਪ੍ਰੈਲ ਵੀ ਸ਼ਾਮਲ ਹੈ।
ਭਗਵਾਨ ਪਰਸ਼ੂਰਾਮ ਵੀ ਭਗਵਾਨ ਵਿਸ਼ਨੂੰ ਦੇ ਦਸ਼ਾਵਤਾਰਾਂ ਵਿੱਚੋਂ ਇੱਕ ਹਨ।
ਭਗਵਾਨ ਪਰਸ਼ੂਰਾਮ ਦਾ ਜਨਮਦਿਨ ਵੈਸ਼ਾਖ ਮਹੀਨੇ ਦੇ ਸ਼ੁਕਲ ਪੱਖ ਦੀ ਤੀਜੀ ਤਰੀਕ ਨੂੰ ਮਨਾਇਆ ਜਾਂਦਾ ਹੈ।