ਗੂਗਲ ਨੇ ਇਜ਼ਰਾਈਲ ਵਿਚ ਟ੍ਰੈਫਿਕ ਫੀਚਰ ਨੂੰ ਕਿਉਂ ਬੰਦ ਕੀਤਾ?

20 Dec 2023

TV9 Punjabi/AFP/PIxabay

ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੇ ਵਿਚਕਾਰ, ਗੂਗਲ ਮੈਪਸ ਨੇ ਹੁਣ ਲਾਈਵ ਟ੍ਰੈਫਿਕ ਸਥਿਤੀਆਂ ਨੂੰ ਦਿਖਾਉਣ ਦੇ ਫੀਚਰ ਨੂੰ ਰੋਕ ਦਿੱਤਾ ਹੈ।

ਲਾਈਵ ਟ੍ਰੈਫਿਕ ਫੀਚਰ ਬੰਦ

ਅਮਰੀਕੀ ਕੰਪਨੀ ਗੂਗਲ ਤੋਂ ਇਲਾਵਾ ਐਪਲ ਨੇ ਵੀ ਇਸ ਫੀਚਰ ਨੂੰ ਬੰਦ ਕਰ ਦਿੱਤਾ ਹੈ। ਇਹ ਫੈਸਲਾ ਇਜ਼ਰਾਇਲੀ ਫੌਜ ਦੇ ਕਹਿਣ 'ਤੇ ਲਿਆ ਗਿਆ ਹੈ।

ਇਹ ਫੈਸਲਾ ਕਿਉਂ ਲਿਆ?

ਦੱਸ ਦਈਏ ਕਿ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਇਲੀ ਫੌਜ ਨੇ ਗਾਜ਼ਾ 'ਤੇ ਹਮਲਾ ਤੇਜ਼ ਕਰਨ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।

ਗਾਜ਼ਾ 'ਤੇ ਹਮਲੇ ਦੀਆਂ ਤਿਆਰੀ ਪੂਰੀ

ਇਹ ਫੈਸਲਾ ਇਸ ਡਰ ਕਾਰਨ ਲਿਆ ਗਿਆ ਹੈ ਕਿ ਹਮਾਸ ਨੂੰ ਲਾਈਵ ਟਰੈਫਿਕ ਰਾਹੀਂ ਇਜ਼ਰਾਈਲੀ ਫੌਜ ਦੀ ਹਰਕਤ ਦੀ ਸੂਚਨਾ ਮਿਲ ਸਕਦੀ ਹੈ।

ਇਸ ਦਾ ਕਾਰਨ ਕੀ ਹੈ?

ਗੂਗਲ ਨੇ ਕਿਹਾ ਕਿ ਡਰਾਈਵਰਾਂ ਨੂੰ ਮੈਪ 'ਤੇ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਲੋਕੇਸ਼ਨ 'ਤੇ ਪਹੁੰਚਣ 'ਚ ਕਿੰਨਾ ਸਮਾਂ ਲੱਗੇਗਾ।

ਸਮੇਂ ਬਾਰੇ ਜਾਣਕਾਰੀ ਮਿਲੇਗੀ

ਇਸ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਦੀ ਜੰਗ ਦੌਰਾਨ ਅਜਿਹਾ ਫੈਸਲਾ ਲਿਆ ਗਿਆ ਸੀ। ਉਸ ਸਮੇਂ ਯੂਕਰੇਨ ਵਿੱਚ ਗੂਗਲ ਮੈਪਸ ਫੀਚਰ ਬੰਦ ਕਰ ਦਿੱਤਾ ਗਿਆ ਸੀ।

ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ

ਸਰਦੀਆਂ 'ਚ ਵਧਦਾ ਹੈ ਡੈਂਡਰਫ, ਇੰਝ ਕਰੋ ਕੰਟਰੋਲ