ਇਹ ਚੰਗੀਆਂ ਆਦਤਾਂ ਤੁਹਾਨੂੰ ਰੱਖਣਗੀਆਂ ਜਵਾਨ
28 Oct 2023
TV9 Punjabi
ਸਰੀਰ ਅਤੇ ਸਕਿਨ 'ਤੇ ਉਮਰ ਦੇ ਨਿਸ਼ਾਨ ਨਜ਼ਰ ਆਉਣ ਲੱਗਦੇ ਹਨ ਪਰ ਜੇਕਰ ਕੁਝ ਸਿਹਤਮੰਦ ਆਦਤਾਂ ਅਪਣਾ ਲਈਆਂ ਜਾਣ ਤਾਂ ਬੁਢਾਪੇ 'ਚ ਵੀ ਜਵਾਨ ਰਿਹਾ ਜਾ ਸਕਦਾ ਹੈ।
ਉਮਰ ਦੇ ਚਿੰਨ੍ਹ
ਹਰ ਸਵੇਰ ਜਾਂ ਸ਼ਾਮ ਨੂੰ ਕੁਦਰਤ ਵਿਚ ਕੁਝ ਮਿੰਟ ਬਿਤਾਓ। ਇਸ ਨਾਲ ਤੁਸੀਂ ਤਣਾਅ ਤੋਂ ਦੂਰ ਰਹੋਗੇ ਅਤੇ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਚੰਗੀ ਰਹੇਗੀ।
ਕੁਦਰਤ ਦੇ ਵਿਚਕਾਰ ਸਮਾਂ ਬਿਤਾਓ
ਕੁਦਰਤ ਦੇ ਵਿਚਕਾਰ ਸਮਾਂ ਬਿਤਾਉਂਦੇ ਹੋਏ, ਕੁਝ ਯੋਗਾ ਅਤੇ ਧਿਆਨ ਕਰੋ। ਇਸ ਨਾਲ ਤੁਸੀਂ ਐਕਟਿਵ ਰਹੋਗੇ ਅਤੇ ਬੁਢਾਪੇ ਦੀਆਂ ਬਿਮਾਰੀਆਂ ਤੋਂ ਬਚ ਸਕੋਗੇ।
ਧਿਆਨ ਅਤੇ ਯੋਗਾ
ਆਪਣੀ ਡਾਈਟ 'ਚ ਦੇਸੀ ਘਿਓ ਨੂੰ ਸ਼ਾਮਲ ਕਰੋ, ਇਸ 'ਚ ਮੌਜੂਦ ਫੈਟ ਸਰੀਰ ਅਤੇ ਸਕਿਨ ਨੂੰ ਅੰਦਰੋਂ ਪੋਸ਼ਣ ਦੇਵੇਗੀ।
ਖੁਰਾਕ ਵਿੱਚ ਘਿਓ
ਆਪਣੀ ਉਮਰ ਅਤੇ ਭਾਰ ਦੇ ਹਿਸਾਬ ਨਾਲ ਪ੍ਰੋਟੀਨ ਨਾਲ ਭਰਪੂਰ ਭੋਜਨ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ, ਇਸ ਨਾਲ ਮਾਸਪੇਸ਼ੀਆਂ ਸਿਹਤਮੰਦ ਅਤੇ ਮਜ਼ਬੂਤ ਰਹਿਣਗੀਆਂ।
ਪ੍ਰੋਟੀਨ ਵਾਲਾ ਭੋਜਨ
ਸਕਿਨ ਦੇ ਕੋਲੇਜਨ ਨੂੰ ਟੁੱਟਣ ਤੋਂ ਰੋਕਣ ਲਈ, ਹਮੇਸ਼ਾ ਬਾਹਰ ਜਾਣ ਤੋਂ ਪਹਿਲਾਂ ਸਨਸਕ੍ਰੀਨ ਲਗਾਓ ਅਤੇ ਕਲੀਨਜ਼ਿੰਗ, ਮਾਇਸਚਰਾਈਜ਼ਿੰਗ, ਟੋਨਿੰਗ ਰੁਟੀਨ ਦੀ ਪਾਲਣਾ ਕਰੋ।
ਸੁੰਦਰਤਾ ਵੀ ਜ਼ਰੂਰੀ ਹੈ
ਜ਼ਿਆਦਾ ਚਾਹ ਅਤੇ ਕੌਫੀ ਦੀ ਬਜਾਏ ਹਰਬਲ ਟੀ ਪੀਓ। ਆਪਣੀ ਰੋਜ਼ਾਨਾ ਰੁਟੀਨ ਵਿੱਚ ਵਿਟਾਮਿਨ ਸੀ ਨਾਲ ਭਰਪੂਰ ਫਲਾਂ ਦਾ ਜੂਸ ਪੀਣਾ ਸ਼ੁਰੂ ਕਰੋ।
ਕੈਫੀਨ ਤੋਂ ਬਚੋ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਆਸਟ੍ਰੇਲੀਆ ਨੇ ਪਾਵਰਪਲੇ 'ਚ ਰਚਿਆ ਇਤਿਹਾਸ, ਬਣਾਏ 4 ਰਿਕਾਰਡ
Learn more