ਆਸਟ੍ਰੇਲੀਆ ਨੇ ਪਾਵਰਪਲੇ 'ਚ ਰਚਿਆ ਇਤਿਹਾਸ, ਬਣਾਏ 4 ਰਿਕਾਰਡ

28 Oct 2023

TV9 Punjabi

ਆਸਟ੍ਰੇਲੀਆ ਨੇ ਨਿਊਜ਼ੀਲੈਂਡ ਖਿਲਾਫ ਧਮਾਲ ਮਚਾ ਦਿੱਤੀ ਹੈ। ਉਸ ਨੇ ਖੇਡ ਦੇ ਪਹਿਲੇ 10 ਓਵਰਾਂ ਭਾਵ ਪਾਵਰਪਲੇ 'ਚ ਹੀ 4 ਵੱਡੇ ਰਿਕਾਰਡ ਬਣਾਏ ਹਨ।

ਪਾਵਰਪਲੇ ਵਿੱਚ 4 ਵੱਡੇ ਰਿਕਾਰਡ

ਆਸਟ੍ਰੇਲੀਆ ਨੇ ਮੈਦਾਨ ਵਿੱਚ ਉਤਰਦੇ ਹੀ ਆਪਣਾ ਪਹਿਲਾ ਰਿਕਾਰਡ ਬਣਾ ਲਿਆ। ਇਹ ਰਿਕਾਰਡ 100 ਵਿਸ਼ਵ ਕੱਪ ਮੈਚ ਖੇਡਣ ਦਾ ਸੀ। ਆਸਟ੍ਰੇਲੀਆ ਵਿਸ਼ਵ ਕੱਪ ਦੇ ਇਤਿਹਾਸ ਵਿਚ 100 ਵਨਡੇ ਖੇਡਣ ਵਾਲੀ ਪਹਿਲੀ ਟੀਮ ਬਣ ਗਈ ਹੈ।

ਆਸਟ੍ਰੇਲੀਆ ਪਹਿਲੀ ਟੀਮ ਬਣੀ

ਆਸਟ੍ਰੇਲੀਆ ਨੇ ਪਾਵਰਪਲੇ 'ਚ ਬਿਨਾਂ ਕੋਈ ਵਿਕਟ ਗੁਆਏ 118 ਦੌੜਾਂ ਬਣਾਈਆਂ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਹਿਲੇ 10 ਓਵਰਾਂ ਵਿੱਚ ਬਣਿਆ ਇਹ ਦੂਜਾ ਸਭ ਤੋਂ ਵੱਡਾ ਸਕੋਰ ਹੈ।

ਪਾਵਰਪਲੇ ਵਿੱਚ ਸਭ ਤੋਂ ਵੱਧ ਸਕੋਰ

ਅਜਿਹਾ ਕਰਦੇ ਹੋਏ ਆਸਟ੍ਰੇਲੀਆ ਨੇ ਇਸ ਵਿਸ਼ਵ ਕੱਪ 'ਚ ਟੀਮ ਦਾ ਸਭ ਤੋਂ ਤੇਜ਼ ਸੈਂਕੜਾ ਵੀ ਲਗਾਇਆ। ਉਸ ਨੇ ਇਹ ਸਫਲਤਾ 9ਵੇਂ ਓਵਰ 'ਚ ਹੀ ਹਾਸਲ ਕੀਤੀ।

ਸਭ ਤੋਂ ਤੇਜ਼ 'ਟੀਮ ਸੈਂਕੜਾ'

ਆਸਟ੍ਰੇਲੀਆ ਦੀਆਂ ਇਨ੍ਹਾਂ ਪ੍ਰਾਪਤੀਆਂ ਦੌਰਾਨ ਇਸ ਮੈਚ ਤੋਂ ਵਾਪਸੀ ਕਰ ਰਹੇ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ ਸਿਰਫ 25 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜੋ ਇਸ ਵਿਸ਼ਵ ਕੱਪ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ।

ਟ੍ਰੈਵਿਸ ਹੈੱਡ ਨੇ ਰਿਕਾਰਡ ਬਣਾਇਆ

ਤੁਹਾਨੂੰ ਦੱਸ ਦੇਈਏ ਕਿ ਧਰਮਸ਼ਾਲਾ 'ਚ ਪਿਛਲੇ ਮੈਚ 'ਚ ਨਿਊਜ਼ੀਲੈਂਡ ਨੂੰ ਭਾਰਤ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਆਸਟ੍ਰੇਲੀਆ ਖਿਲਾਫ ਵੀ ਕਹਾਣੀ ਚੰਗੀ ਨਹੀਂ ਰਹੀ।

ਨਿਊਜ਼ੀਲੈਂਡ ਦਾ ਕੀ ਹੋਵੇਗਾ?

ਪਾਕਿਸਤਾਨ ਨੂੰ ਖੂਣ ਦੇ ਹੰਝੂ ਰਵਾਉਣ ਵਾਲਾ ਅੰਪਾਇਰ ਕੌਣ?