26 Feb 2024
TV9Punjabi
ਬਿਨਾਂ ਡਰਾਈਵਰ ਤੋਂ ਜੰਮੂ ਦੇ ਕਠੂਆ ਤੋਂ ਪੰਜਾਬ ਦੇ ਹੁਸ਼ਿਆਰਪੁਰ ਦੇ ਦਸੂਹਾ ਪਹੁੰਚੀ ਮਾਲਗੱਡੀ ਦੇ ਮਾਮਲੇ ਵਿੱਚ ਚਾਰ ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਫ਼ਿਰੋਜ਼ਪੁਰ ਡਵੀਜ਼ਨ ਦੇ ਡੀਆਰਐਮ ਸੰਜੇ ਸਾਹੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਛੇ ਲੋਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਕਰੀਬ 70 ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦਇਹ ਮਾਲ ਗੱਡੀ ਜਦੋਂ ਉਚੀ ਬੱਸੀ ਪਹੁੰਚੀ ਤਾਂ ਬੜੀ ਮੁਸ਼ਕੱਲ ਨਾਲ ਕਿਸੇ ਤਰ੍ਹਾਂ ਲੱਕੜ ਦੇ ਸਟਾਪਰ ਲਗਾਕੇ ਇਸ ਟਰੇਨ ਨੂੰ ਰੋਕਿਆ ਗਿਆ।
ਇਸ ਲਾਪਰਵਾਹੀ ਤੋਂ ਬਾਅਦ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ।
ਫ਼ਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਸੰਜੇ ਸਾਹੂ ਨੇ ਦੱਸਿਆ ਕਿ ਕਠੂਆ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ, ਇੰਜਣ ਦੇ ਲੋਕੋ ਪਾਇਲਟ ਅਤੇ ਇੰਜਣ ਦੇ ਸਹਾਇਕ ਲੋਕੋ ਪਾਇਲਟ ਸਮੇਤ 6 ਲੋਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਡੀਆਰਐਮ ਨੇ ਕਿਹਾ ਕਿ ਜਾਂਚ ਕਮੇਟੀ ਅਜੇ ਵੀ ਕਠੂਆ ਰੇਲਵੇ ਸਟੇਸ਼ਨ ‘ਤੇ ਘਟਨਾ ਦਾ ਪਤਾ ਲਗਾਉਣ ‘ਚ ਰੁੱਝੀ ਹੋਈ ਹੈ।
ਕਰੱਸ਼ਰ ਮਾਲ ਗੱਡੀ ਨੂੰ ਰੋਕਣ ਕੰਟਰੋਲ ਰੂਮ ਵਿੱਚ ਕਈ ਤਰ੍ਹਾਂ ਦੇ ਕੰਟਰੋਲ ਸਿਸਟਮ ਲਗਾਏ ਗਏ ਜਿਸ ਕਾਰਨ ਕਰਸ਼ਰ ਮਾਲ ਗੱਡੀ ਨੂੰ ਰੋਕਿਆ ਗਿਆ।
ਟੈਕਨੀਕਲ ਅਫਸਰ ਨੇ ਕਰੱਸ਼ਰ ਮਾਲ ਗੱਡੀ ਨੂੰ ਰੋਕਣ ਲਈ ਕਈ ਤਰ੍ਹਾਂ ਦੀ ਪਲਾਨਿੰਗ ਕੀਤੀ।