1April 2024
TV9 Punjabi
ਸਟਾਕ ਮਾਰਕੀਟ ਹੋਵੇ ਜਾਂ ਸੋਨੇ ਦੇ ਨਿਵੇਸ਼ਕ, ਹਰ ਕਿਸੇ ਦੇ ਬੁੱਲ੍ਹਾਂ ‘ਤੇ ਇਕ ਹੀ ਗੱਲ ਹੈ ਕਿ ਵਿੱਤੀ ਸਾਲ ਦੀ ਸ਼ੁਰੂਆਤ ਅੱਜ ਵਾਂਗ ਹੋਣੀ ਚਾਹੀਦੀ ਹੈ।
ਸ਼ੇਅਰ ਬਾਜ਼ਾਰ ਦੇ ਰਿਕਾਰਡ ਪੱਧਰ ‘ਤੇ ਪਹੁੰਚਣ ਦੇ ਨਾਲ ਹੀ ਸੋਨੇ ਨੇ ਵੀ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਦੇਸ਼ ਦੇ ਵਾਇਦਾ ਬਾਜ਼ਾਰ ‘ਚ ਸੋਨੇ ਦੀ ਕੀਮਤ 70 ਹਜ਼ਾਰ ਰੁਪਏ ਪ੍ਰਤੀ ਦਸ ਗ੍ਰਾਮ ਦੇ ਨੇੜੇ ਪਹੁੰਚ ਗਈ ਹੈ।
MCX ਦੇ ਅੰਕੜਿਆਂ ਮੁਤਾਬਕ, ਬਾਜ਼ਾਰ ਖੁੱਲ੍ਹਣ ਦੇ ਕੁਝ ਸਮੇਂ ਬਾਅਦ ਹੀ ਸੋਨੇ ਦੀ ਕੀਮਤ ‘ਚ 1800 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ।
ਸੋਨੇ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਫੈਡ ਦੁਆਰਾ ਵਿਆਜ ਦਰਾਂ ਵਿੱਚ ਸੰਭਾਵਿਤ ਕਟੌਤੀ ਅਤੇ ਬਿਹਤਰ ਮਹਿੰਗਾਈ ਅੰਕੜੇ ਹਨ।
ਵਿੱਤੀ ਸਾਲ ਦੇ ਪਹਿਲੇ ਕਾਰੋਬਾਰੀ ਦਿਨ ਸੋਨੇ ਦੀ ਕੀਮਤ 1810 ਰੁਪਏ ਵਧ ਕੇ 69,487 ਰੁਪਏ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ।
ਮਾਹਿਰਾਂ ਮੁਤਾਬਕ ਮਾਰਚ ਦਾ ਮਹੀਨਾ ਪਿਛਲੇ 3 ਸਾਲਾਂ ‘ਚ ਸੋਨੇ ‘ਤੇ ਸਭ ਤੋਂ ਵੱਧ ਰਿਟਰਨ ਦੇਣ ਵਾਲਾ ਮਹੀਨਾ ਸੀ।