ਵਿਆਹਾਂ ਦੇ ਸੀਜ਼ਨ 'ਚ ਵੱਧਣਗੇ ਸੋਨੇ ਦੇ ਭਾਅ

13 Oct 2023

TV9 Punjabi

ਦੇਸ਼ ਦੇ ਫਿਊਚਰ ਬਜ਼ਾਰ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੀ ਕੀਮਤ 'ਚ ਵਾਧਾ ਦੇਖਿਆ ਜਾ ਰਿਹਾ ਹੈ। ਇਜ਼ਰਾਈਲ ਅਤੇ ਹਮਾਸ ਦੇ ਵਿੱਚ ਜੰਗ ਸ਼ੁਰੂ ਹੋਣ ਦੇ ਬਾਅਦ ਤੋਂ 1200 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ ਹੈ।

1200 ਰੁਪਏ ਤੋਂ ਜ਼ਿਆਦਾ ਦਾ ਵਾਧਾ

ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ MCX 'ਤੇ ਸੋਨੇ ਦੀ ਕੀਮਤ 56,871 ਰੁਪਏ ਪ੍ਰਤੀ ਦਸ ਗ੍ਰਾਮ ਸੀ।

56,871 ਰੁਪਏ ਸੀ ਰੇਟ

ਜੇਕਰ ਤੁਸੀਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸਮੱਸਿਆ ਇਜ਼ਰਾਈਲ ਅਤੇ ਹਮਾਸ ਦੀ ਲੜਾਈ ਕਾਰਨ ਸ਼ੁਰੂ ਹੋਈ ਹੈ।

ਹਮਾਸ ਕਾਰਨ ਜੰਗ ਸ਼ੁਰੂ 

ਇਸ ਭੂ-ਰਾਜਨੀਤਿਕ ਤਣਾਅ ਕਾਰਨ ਸੋਨੇ ਦੀ ਕੀਮਤ ਵਧਣ ਲੱਗੀ ਹੈ। ਜਿਸ ਕਾਰਨ ਭਾਰਤ ਵਿੱਚ ਸੋਨੇ ਦੀ ਕੀਮਤ ਵੱਧ ਰਹੀ ਹੈ। ਜੇਕਰ ਪਹਿਲਾਂ ਫਿਊਚਰ ਮਾਰਕੀਟ ਦੀ ਗੱਲ ਕਰੀਏ ਤਾਂ ਸੋਨੇ ਦੀ ਕੀਮਤ 'ਚ 1200 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਿਆ ਗਿਆ ਹੈ।

1200 ਰੁਪਏ ਤੋਂ ਵੱਧ ਦਾ ਵਾਧਾ

ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ 'ਚ ਸੋਨੇ ਦੀ ਕੀਮਤ 'ਚ ਕਰੀਬ 1700 ਰੁਪਏ ਦਾ ਵਾਧਾ ਦੇਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕੋਈ 200 ਗ੍ਰਾਮ ਸੋਨਾ ਖਰੀਦਦਾ ਹੈ ਤਾਂ 34 ਹਜ਼ਾਰ ਰੁਪਏ ਦਾ ਵਾਧਾ ਹੋਵੇਗਾ।

ਪਏਗਾ ਵੱਧ ਬੋਝ

ਮਾਹਿਰਾਂ ਅਨੁਸਾਰ ਇਹ ਸਿਰਫ਼ ਸ਼ੁਰੂਆਤ ਹੈ। ਪਿਤ੍ਰੂ ਪੱਖ ਤੋਂ ਬਾਅਦ ਸੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ ਅਤੇ ਮੰਗ ਵਧੇਗੀ। ਜਿਸ ਕਾਰਨ ਅਸੀਂ ਕੀਮਤਾਂ ਵਿੱਚ ਵਾਧਾ ਦੇਖ ਸਕਦੇ ਹਾਂ।

ਹੋਰ ਵੱਧ ਸਕਦਾ ਭਾਅ

ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਮਰੀਜ਼ ਇਹਨਾਂ 7 ਫਲਾਂ ਦਾ ਕਰੋ ਸੇਵਨ