2025 ਵਿੱਚ ਸੋਨਾ ਹੋ ਸਕਦਾ ਹੈ ਸਸਤਾ!ਏਕਸਪੋਰਟਰਸ ਬੋਲੇ - ਅਮਰੀਕੀ ਫੈੱਡ ਦੀ ਮੀਟਿੰਗ 'ਤੇ ਨਜ਼ਰ ਰੱਖੋ

15-09- 2025

TV9 Punjabi

Author: Yashika Jethi

ਸੋਨੇ ਦੀ ਕੀਮਤ ਵਿੱਚ ਲਗਾਤਾਰ ਹੋ ਰਹੇ ਵਾਧੇ ਤੇ ਠੱਲ੍ਹ ਪੈ ਸਕਦੀ ਹੈ। PTI ਦੀ ਰਿਪੋਰਟ ਵਿੱਚ, ਵਿਸ਼ਲੇਸ਼ਕਾਂ ਨੇ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦੀ ਉਮੀਦ ਜਤਾਈ ਹੈ।

ਕਿਹਾ ਗਿਆ ਹੈ ਕਿ 17 ਸਤੰਬਰ ਨੂੰ ਅਮਰੀਕੀ ਫੈੱਡ ਦੇ ਨੀਤੀਗਤ ਦਰ ਦੇ ਫੈਸਲੇ ਤੋਂ ਪਹਿਲਾਂ ਸੋਨੇ ਦੀ ਕੀਮਤ ਵਿੱਚ ਗਿਰਾਵਟ ਆ ਸਕਦੀ ਹੈ।

ਜੇਐਮ ਫਾਈਨੈਂਸ਼ੀਅਲ ਸਰਵਿਸਿਜ਼ ਦੇ ਪ੍ਰਣਵ ਮੈਰ ਦੇ ਅਨੁਸਾਰ, ਸੋਨੇ ਦੀਆਂ ਕੀਮਤਾਂ ਲਗਾਤਾਰ ਚੌਥੇ ਹਫ਼ਤੇ ਵੱਧੀਆਂ ਹਨ।

ਇਸ ਦੌਰਾਨ, ਸੋਨੇ ਦੀਆਂ ਕੀਮਤਾਂ ਵਿੱਚ 10% ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਨਿਵੇਸ਼ਕ ਅਲਰਟ ਮੋਡ ਵਿੱਚ ਦਿਖਾਈ ਦੇ ਰਹੇ ਹਨ।

ਅਮਰੀਕਾ ਵੱਲੋਂ ਭਾਰਤ 'ਤੇ 50% ਟੈਰਿਫ, ਰੂਸ-ਯੂਕਰੇਨ ਟਕਰਾਅ ਤੇਜ਼ ਹੋਣ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ: ਪ੍ਰਥਮੇਸ਼ ਮਾਲਿਆ, ਏਂਜਲ ਵਨ

ਏਕਸਪੋਰਟਸ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਭੂ-ਰਾਜਨੀਤਿਕ ਤਣਾਅ ਅਤੇ ਰੂਸ ਅਤੇ ਯੂਕਰੇਨ ਵਿਚਕਾਰ ਤਣਾਅ ਨੇ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਦਿੱਤਾ ਹੈ।

ਪਰ, ਨਿਵੇਸ਼ਕ ਅਮਰੀਕੀ ਫੈੱਡ ਰਿਜ਼ਰਵ ਦੀ ਮੀਟਿੰਗ ਦੇ ਨਤੀਜਿਆਂ 'ਤੇ ਨਜ਼ਰ ਰੱਖ ਰਹੇ ਹਨ, ਜਿਸ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਸਕਦੀ ਹੈ।

ਫੈੱਡ ਦੀ ਮੀਟਿੰਗ 16 ਸਤੰਬਰ ਨੂੰ ਸ਼ੁਰੂ ਹੋਵੇਗੀ ਅਤੇ ਨੀਤੀਗਤ ਦਰਾਂ ਦੇ ਫੈਸਲਿਆਂ ਦਾ ਐਲਾਨ 17 ਸਤੰਬਰ ਨੂੰ ਕੀਤਾ ਜਾਵੇਗਾ।

ਇਸ ਵੇਲੇ, MCX 'ਤੇ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 1,09,356 ਰੁਪਏ ਹੈ, ਜਦੋਂ ਕਿ ਘਰੇਲੂ ਬਾਜ਼ਾਰ ਵਿੱਚ ਇਹ 1,09,707 ਰੁਪਏ ਹੈ।

ਕਰਨ ਔਜਲਾ ਨੇ ਅਮਰੀਕੀ ਹੋਸਟ ਨੂੰ ਦਿੱਤੀ ਮਹਿੰਗੀ ਟਕੀਲਾ