15-09- 2025
TV9 Punjabi
Author: Yashika Jethi
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਖ਼ਬਰਾਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਆਪਣੇ ਨਵੇਂ ਐਲਬਮ 'ਪੀ-ਪੌਪ ਕਲਚਰ' ਦੇ ਲਾਂਚ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਇਹ ਐਲਾਨ ਮਸ਼ਹੂਰ ਸ਼ੋਅ "ਦ ਟੂਨਾਈਟ ਸ਼ੋਅ" ਵਿੱਚ ਕੀਤਾ, ਜੋ ਕਿ ਇੱਕ ਬਹੁਤ ਮਸ਼ਹੂਰ ਅਮਰੀਕੀ ਟਾਕ ਸ਼ੋਅ ਹੈ। ਇਸ ਸ਼ੋਅ ਦੀ ਹੋਸਟਿੰਗ ਜਿੰਮੀ ਫੈਲਨ ਕਰਦੇ ਹਨ।
ਕਰਨ ਔਜਲਾ ਇਸ ਸ਼ੋਅ ਵਿੱਚ ਸ਼ਾਮਲ ਹੋਣ ਵਾਲੇ ਪਹਿਲਾ ਕੈਨੇਡੀਅਨ-ਪੰਜਾਬੀ ਗਾਇਕ ਹਨ। ਅਜਿਹੇ ਮੌਕੇ 'ਤੇ, ਉਨ੍ਹਾਂ ਨੇ ਹੋਸਟ ਜਿੰਮੀ ਫੈਲਨ ਨੂੰ ਖਾਸ ਤੋਹਫ਼ਾ ਦਿੱਤਾ ਹੈ।
ਗਾਇਕ ਨੇ ਉਨ੍ਹਾਂ ਨੂੰ ਲਗਜ਼ਰੀ ਟਕੀਲਾ ਬੋਤਲ ਦਿੱਤੀ ਹੈ, ਜਿਸਨੂੰ ਉਨ੍ਹਾਂਨੇ ਜਿੰਮੀ ਫੈਲਨ ਅਤੇ ਉਨ੍ਹਾਂ ਦੇ ਐਲਬਮ ਨੂੰ ਧਿਆਨ ਵਿੱਚ ਰੱਖਦੇ ਹੋਏ ਖਾਸ ਤੌਰ 'ਤੇ ਕਸਟਮਾਈਜ਼ ਕਰਵਾਇਆ ਹੈ।
"ਦ ਟੂਨਾਈਟ ਸ਼ੋਅ ਵਿਦ ਜਿੰਮੀ ਫੈਲਨ" ਦਾ ਲੋਗੋ ਅਤੇ ਬੋਤਲ 'ਤੇ ਆਪਣੇ ਐਲਬਮ 'ਪੀ-ਪੌਪ ਕਲਚਰ' ਦਾ ਨਾਮ ਲਿਖਿਆ ਹੈ।
ਟਕੀਲਾ ਦੀ ਗੱਲ ਕਰੀਏ ਤਾਂ ਇਸ ਬ੍ਰਾਂਡ ਦਾ ਨਾਮ ਪੈਟਰਨ ਐਲ ਆਲਟੋ ਹੈ। ਭਾਰਤ ਵਿੱਚ ਇਸ ਲਗਜ਼ਰੀ ਬੋਤਲ ਦੀ ਕੀਮਤ 20 ਹਜ਼ਾਰ ਰੁਪਏ ਦੱਸੀ ਜਾਂਦੀ ਹੈ।