05-09- 2025
TV9 Punjabi
Author: Sandeep Singh
ਜੀਐਸਟੀ ਸੁਧਾਰ ਨਾਲ ਨਾ ਸਿਰਫ਼ ਖਾਣ-ਪੀਣ ਦੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਸਗੋਂ ਕਾਰਾਂ ਦੀਆਂ ਕੀਮਤਾਂ 'ਤੇ ਵੀ ਅਸਰ ਪਵੇਗਾ। 22 ਸਤੰਬਰ ਤੋਂ 4 ਮੀਟਰ ਤੱਕ ਦੀਆਂ ਪਰਿਵਾਰਕ ਕਾਰਾਂ 'ਤੇ 65 ਤੋਂ 75 ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾ ਸਕਦੀ ਹੈ।
ਨਵੇਂ ਜੀਐਸਟੀ ਸੁਧਾਰ ਵਿੱਚ, 4 ਮੀਟਰ ਤੱਕ ਲੰਬੇ ਵਾਹਨ ਜਿਨ੍ਹਾਂ ਵਿੱਚ ਪੈਟਰੋਲ, ਡੀਜ਼ਲ ਅਤੇ ਸੀਐਨਜੀ ਵਾਹਨ ਸ਼ਾਮਲ ਹਨ। ਉਨ੍ਹਾਂ 'ਤੇ 28 ਪ੍ਰਤੀਸ਼ਤ ਜੀਐਸਟੀ ਹਟਾ ਦਿੱਤਾ ਗਿਆ ਹੈ ਅਤੇ ਇਸਨੂੰ ਘਟਾ ਕੇ 18 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।
22 ਸਿਤੰਬਰ ਤੋਂ ਬਾਅਦ 5 ਤੋਂ 7 ਲੱਖ ਦੇ ਰੇਟ ਦੀਆਂ ਕਾਰਾਂ ਜਿਵੇਂ ਮਾਰੂਤੀ ਸੰਵਿਫਟ, ਟਾਟਾ ਪੰਚ ਵਰਗੀਆਂ ਕਾਰਾਂ ਤੇ 50 ਤੋਂ 70 ਹਜ਼ਾਰ ਦੀ ਕੀਮਤ ਘੱਟ ਸਕਦੀ ਹੈ
ਜੇਕਰ ਤੁਸੀਂ ਸ਼ੋਅਰੂਮ ਤੋਂ 8 ਤੋਂ 10 ਲੱਖ ਦੀ ਕਾਰ ਖਰੀਦਦੇ ਹੋ। ਜਿਵੇਂ ਕਿ ਜੇਕਰ ਤੁਸੀਂ ਸੋਡਾਨ, SUV, ਸੋਨੇਟ ਖਰੀਦਦੇ ਹੋ ਤਾਂ ਤੁਹਾਨੂੰ 65 ਤੋਂ 1 ਲੱਖ ਤੱਕ ਦੀ ਛੋਟ ਮਿਲੇਗੀ।
4 ਮੀਟਰ ਤੱਕ ਲੰਬਾਈ ਅਤੇ 1200 ਸੀਸੀ ਤੱਕ ਦੇ ਇੰਜਣ ਵਾਲੇ ਵਾਹਨਾਂ 'ਤੇ ਪਹਿਲਾਂ 28% ਜੀਐਸਟੀ ਅਤੇ 1% ਸੈੱਸ ਲਗਾਇਆ ਜਾਂਦਾ ਸੀ, ਹੁਣ ਉਨ੍ਹਾਂ 'ਤੇ 18% ਤੱਕ ਟੈਕਸ ਲੱਗੇਗਾ।