ਇਹ ਚੀਜ਼ਾਂ ਕਦੇ ਭੁੱਲ ਕੇ ਵੀ ਫਰਿੱਜ ਵਿੱਚ ਨਾ ਰੱਖੋ

05-09- 2025

TV9 Punjabi

Author: Sandeep Singh

ਆਂਡੇ ਫਰਿੱਜ ਵਿੱਚ ਰੱਖਣ ਨਾਲ ਉਨ੍ਹਾਂ ਦੇ ਅੰਦਰ ਦੀ ਨਮੀ ਘੱਟ ਜਾਂਦੀ ਹੈ। ਇਸ ਨਾਲ ਸੁਆਦ ਖਰਾਬ ਹੋ ਜਾਂਦਾ ਹੈ, ਇਸ ਲਈ ਆਂਡੇ ਹਮੇਸ਼ਾ ਸੁੱਕੀ ਜਗ੍ਹਾ 'ਤੇ ਰੱਖੋ।

ਅੰਡੇ ਨਾ ਰੱਖੋ

ਅਚਾਰ ਨੂੰ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਉਹਨਾਂ ਵਿੱਚ ਪਹਿਲਾਂ ਹੀ ਬਹੁਤ ਸਾਰੇ ਮਸਾਲੇ, ਤੇਲ ਅਤੇ ਨਮਕ ਹੁੰਦਾ ਹੈ। ਅਚਾਰ ਨੂੰ ਫਰਿੱਜ ਵਿੱਚ ਰੱਖਣ ਨਾਲ ਮਸਾਲੇ ਹੋਰ ਵੀ ਠੋਸ ਹੋ ਜਾਂਦੇ ਹਨ, ਜਿਸ ਨਾਲ ਸੁਆਦ ਖਰਾਬ ਹੋ ਜਾਂਦਾ ਹੈ।

ਅਚਾਰ

ਪਿਆਜ਼ ਕਦੇ ਵੀ ਫਰਿੱਜ ਵਿੱਚ ਨਾ ਰੱਖੋ, ਪਿਆਜ਼ ਨੂੰ ਫਰਿੱਜ ਵਿੱਚ ਰੱਖਣ ਨਾਲ ਉਹ ਜਲਦੀ ਖਰਾਬ ਹੋ ਜਾਂਦੇ ਹਨ। ਪਿਆਜ਼ ਨੂੰ ਹਮੇਸ਼ਾ ਜਾਲੀਦਾਰ ਟੋਕਰੀ ਵਿੱਚ ਰੱਖਣਾ ਚਾਹੀਦਾ ਹੈ।

ਪਿਆਜ

ਲਸਣ ਵੀ ਪਿਆਜ ਵਾਗੂੰ ਫਰਿੱਜ ਵਿਚ ਰੱਖਣ ਨਾਲ ਖਰਾਬ ਹੋ ਜਾਂਦਾ ਹੈ, ਇਸ ਨੂੰ ਹਮੇਸ਼ਾ ਸੁੱਕੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ।

ਲਸਣ

ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਸ਼ਹਿਦ ਨੂੰ ਫਰਿੱਜ ਵਿੱਚ ਰੱਖਦੇ ਹਨ। ਜਿਸ ਕਾਰਨ ਇਹ ਜੰਮ ਜਾਂਦਾ ਹੈ। ਇਸ ਲਈ, ਸ਼ਹਿਦ ਨੂੰ ਹਮੇਸ਼ਾ ਸੁੱਕੀ ਜਗ੍ਹਾ 'ਤੇ ਰੱਖੋ। ਤਾਂ ਜੋ ਇਹ ਤਰਲ ਰਹੇ।

ਸ਼ਹਿਦ

ਹੁਣ ਤੱਕ ਦੋ ਖਿਡਾਰੀਆਂ ਨੇ ਟੀ-20 ਵਿੱਚ ਇਹ ਕਾਰਨਾਮਾ ਕੀਤਾ