23-10- 2025
TV9 Punjabi
Author: Sandeep Singh
ਇਸ ਸਮੇਂ ਵੱਧ ਰਿਹਾ ਪ੍ਰਦੂਸ਼ਣ ਅਤੇ ਧੂੰਆਂ ਗਲੇ ਦੀ ਝਿੱਲੀ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਡਾ. ਕਮਲਜੀਤ ਦੇ ਅਨੁਸਾਰ ਵਾਰ-ਵਾਰ ਖੰਘ ਦੇ ਨਾਲ ਸਾਹ ਫੁੱਲਣਾ ਅਤੇ ਸੀਟੀ ਵਰਗੀ ਆਵਾਜ਼ ਆਉਣਾ ਦਮੇ ਦੇ ਲੱਛਣ ਹੋ ਸਕਦੇ ਹਨ।
ਜੇਕਰ ਤੁਹਾਨੂੰ ਖੰਘ ਤਿੰਨ ਹਫ਼ਤਿਆਂ ਤੋਂ ਜ਼ਿਆਦਾ ਹੈ ਤਾਂ ਇਸ ਨੂੰ ਬਿਨਾਂ ਕਿਸੇ ਦੇਰੀ ਦੇ ਡਾਕਟਰ ਨਾਲ ਸਲਾਹ ਕਰੋ, ਕਿਉਂਕਿ ਹੈ ਟੀਬੀ ਵੀ ਹੋ ਸਕਦੀ ਹੈ।
ਪੇਟ ਦਾ ਐਸਿਡ ਜਦੋਂ ਗੱਲੇ ਤੱਕ ਪਹੁੰਚਦਾ ਹੈ, ਤਾਂ ਜਲਣ ਅਤੇ ਖੰਘ ਹੁੰਦੀ ਹੈ, ਪਰ ਇਸ ਤੋਂ ਹੋਣ ਵਾਲੀ ਖੰਘ ਦੋ ਜਾਂ ਤਿੰਨ ਦਿਨ ਤੱਕ ਹੀ ਰਹਿੰਦੀ ਹੈ।
ਕਿਸੇ ਕਾਰਨ ਤੁਹਾਡੇ ਫੈਫੜਿਆਂ ਚ ਜ਼ਖਮ ਹੁੰਦਾ ਹੈ ਤਾਂ ਇਸ ਨਾਲ ਤੁਹਾਨੂੰ ਖੰਘ ਆਉਣ ਵਿੱਚ ਸਮੱਸਿਆਂ ਪੈਦਾ ਹੋ ਸਕਦੀ ਹੈ।
ਸ਼ੁਰੂਆਤ ਵਿਚ ਗਰਮ ਪਾਣੀ ਪੀਓ ਅਤੇ ਮਾਸਕ ਲਗਾ ਕੇ ਰੱਖੋ। ਜੇਕਰ ਤੁਹਾਨੂੰ ਆਰਾਮ ਨਹੀਂ ਮਿਲ ਰਿਹਾ ਤਾਂ ਡਾਕਟਰ ਤੋਂ ਸਲਾਹ ਲਓ।