ਇਸ ਤਰ੍ਹਾਂ ਬਣਾਓ ਮਸਾਲਾ ਬੈਂਗਨ, ਆ ਜਾਵੇਗਾ ਸਵਾਦ

4 Oct 2023

TV9 Punjabi

ਸਭ ਤੋਂ ਪਰਿਲਾ ਬੈਂਗਨ ਅਤੇ ਆਲੂ ਨੂੰ ਧੋ ਲਵੋ। ਆਲੂ ਨੂੰ ਲੰਬੇ-ਲੰਬੇ ਹਿੱਸੇ ਵਿੱਚ ਕੱਟ ਲਵੇ ਅਤੇ ਬੈੰਗਨ ਨੂੰ ਵਿਚਕਾਰ ਤੋਂ ਚੀਰਾ ਲਗਾ ਲਓ।

ਬੈਂਗਨ ਅਤੇ ਆਲੂ ਕੱਟ ਲਵੋ

ਕੜਾਹੀ ਵਿੱਚ 2 ਚਮਚ ਤੇਲ ਗਰਮ ਕਰੋ ਅਤੇ ਤੇਲ ਗਰਮ ਹੇਣ ਤੋਂ ਬਾਅਦ ਇਸ ਵਿੱਚ ਬੈਂਗਨ ਅਤੇ ਆਲੂ ਪਾਓ। ਨਮਕ ਪਾ ਕੇ ਬੈਂਗਨ ਅਤੇ ਆਲੂ ਪਕਾ ਲਵੋ।

ਕੜਾਹੀ 'ਚ ਤੇਲ ਗਰਮ ਕਰੋ

ਜਦੋਂ ਸਬਜ਼ੀ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ ਨੂੰ ਕੜਾਹੀ ਵਿੱਚੋਂ ਕੱਢ ਲਵੋ ਅਤੇ ਇਸ ਤੋਂ ਬਾਅਦ ਕੜਾਹੀ ਵਿੱਚ ਦੋਬਾਰਾ ਤੇਲ ਗਰਮ ਕਰੋ।

ਫਿਰ ਕਰੋ ਇਹ ਕੰਮ

ਗਰਮ ਤੇਲ ਵਿੱਚ ਅੱਧਾ ਚਮਚ ਜ਼ੀਰਾ , ਅੱਧਾ ਚਮਚ ਹਿੰਗ ਅਤੇ 5-6 ਕਲੀਆਂ ਲਸਣ ਦੀਆਂ ਪਾਓ। ਇਸ ਤੋਂ ਬਾਅਦ ਸਵਾਦ ਅਨੁਸਾਰ ਨਮਕ, 1 ਚਮਚ ਧਨੀਆ ਪਾਊਡਰ, 1 ਚਮਚ ਹਲਦੀ ਪਾਊਡਰ ਅਤੇ ਢੇਡ ਚਮਚ ਲਾਲ ਮਿਰਚ ਪਾਊਡਰ ਪਾ ਲਵੋ।

ਫਿਰ ਪਾਓ ਮਸਾਲੇ

ਸਾਰੇ ਮਸਾਲੇ ਤੇਲ ਵਿੱਚ ਪਾ ਕੇ 1 ਕੱਪ ਪੀਸੇਆ ਹੋਇਆ ਟਮਾਟਰ ਪਾ ਦਿਓ ਅਤੇ ਮਸਾਲੇ ਦੇ ਨਾਲ ਟਮਾਟਰ ਨੂੰ ਚੰਗੀ ਤਰ੍ਹਾਂ ਪਕਾ ਲਵੋ। 

ਟਮਾਟਰ ਪੇਸਟ ਪਾਓ

ਸਭ ਤੋਂ ਆਖਿਰ ਵਿੱਚ ਪਹਿਲਾ ਤੋਂ ਹੀ ਪਕਾਏ ਹੋਏ ਬੈਂਗਨ ਅਤੇ ਆਲੂ ਪਾ ਕੇ ਮਸਾਲੇ ਵਿੱਚ ਚੰਗੀ ਤਰ੍ਹਾਂ ਰਲਾ ਲਵੋ। ਇਸ ਨੂੰ ਹਲਕਾ ਜਿਹਾ ਪਕਾਓ। ਤੁਹਾਡੇ ਮਸਾਲ ਬੈਂਗਨ ਤਿਆਰ ਹੈ।

ਮਸਾਲਾ ਬੈਂਗਨ ਤਿਆਰ

ਇਮਊਨਟੀ ਵਧਾਏਗੀ ਇਹ ਟੇਸਟੀ ਡਰਿੰਕ