ਸਵਾਦਿਸ਼ਟ ਚੂਰਮਾ ਲੱਡੂ ਦੀ ਰੈਸਿਪੀ, ਖਾ ਕੇ ਹੋ ਜਾਓਗੇ ਦੇ ਦੀਵਾਨੇ

4 Oct 2023

TV9 Punjabi

ਸਭ ਤੋਂ ਪਹਿਲਾਂ 2 ਕੱਪ ਕਣਕ ਦਾ ਆਟਾ, ਇੱਕ ਚੌਥਾਈ ਕੱਪ ਸੂਜੀ, ਇੱਕ ਚੌਥਾਈ ਚੱਮਚ ਬੇਸਣ ਦਾ ਆਟਾ ਲਓ।

ਇਹ ਤਿੰਨ ਚੀਜ਼ਾਂ ਦਾ ਆਟਾ ਲਓ

credit : instagram

ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਲਾਓ ਅਤੇ ਫਿਰ ਇਸ ਵਿਚ ਇਕ ਚੌਥਾਈ ਕੱਪ ਦੇਸੀ ਘਿਓ ਜਾਂ ਤੇਲ ਪਾਓ। ਕੋਸੇ ਪਾਣੀ ਨਾਲ ਆਟੇ ਨੂੰ ਗੁਨ੍ਹੋ।

ਕੋਸੇ ਪਾਣੀ ਨਾਲ ਆਟਾ ਗੁਨ੍ਹੋ

ਗੁੰਨੇ ਹੋਏ ਆਟੇ ਦੀਆਂ ਮਠੀਆਂ ਬਣਾ ਕੇ ਤੇਲ 'ਚ ਤਲ ਲਓ।

ਆਟੇ ਦੀਆਂ ਮਠੀਆਂ

ਇਸ ਤੋਂ ਬਾਅਦ ਤਲੀਆਂ ਹੋਈਆਂ ਮਠੀਆਂ ਨੂੰ ਛੋਟੇ-ਛੋਟੇ ਟੁਕੜਿਆਂ 'ਚ ਤੋੜੋ। ਗ੍ਰਾਈਂਡਰ 'ਚ ਇਸ ਦਾ ਚੂਰਮਾ ਲਓ।

ਗ੍ਰਾਈਂਡਰ 'ਚ ਚੂਰਮਾ ਬਣਾਓ

ਅੱਧਾ ਚਮਚ ਇਲਾਇਚੀ ਪਾਊਡਰ, ਇੱਕ ਚੌਥਾਈ ਚਮਚ ਜੈਫਲ ਅਤੇ ਅੱਥਾ ਕੱਪ ਭੁੰਨਿਆ ਹੋਇਆ ਸੁੱਕਾ ਮੇਵਾ ਪੀਸ ਕੇ ਚੂਰਮੇ ਵਿੱਚ ਚੰਗੀ ਤਰ੍ਹਾਂ ਮਿਲਾਓ।

ਮੇਵੇ ਪਾਓ

ਇਸ ਤੋਂ ਬਾਅਦ ਦੇਸੀ ਘਿਓ 'ਚ 1 ਕੱਪ ਗੁੜ ਗਰਮ ਕਰੋ ਅਤੇ ਗੂੜ ਜਦੋ ਤਰਲ ਵਿੱਚ ਤਬਦੀਲ ਹੋ ਜਾਵੇ ਤਾਂ ਇਸ ਨੂੰ ਚੂਰਮੇ 'ਚ ਮਿਲਾ ਲਓ।

ਗੁੜ ਗਰਮ ਕਰੋ

ਚੂਰਮਾ ਅਤੇ ਗੁੜ ਦੇ ਮਿਸ਼ਰਣ ਨੂੰ ਮਿਲਾਓ ਅਤੇ ਫਿਰ ਇਸ ਦੇ ਲੱਡੂ ਵੱਟ ਲਵੋ।

ਲੱਡੂ ਤਿਆਰ ਹੈ

ਮਸਾਲਾ ਬੈਂਗਨ ਰੈਸਿਪੀ