ਗਲੋਇੰਗ ਅਤੇ ਸਿਹਤਮੰਦ ਸਕਿਨ ਲਈ ਅਪਣਾਓ ਇਹ ਆਦਤਾਂ
17 Dec 2023
TV9 Punjabi
ਜੇਕਰ ਰੋਜ਼ਾਨਾ ਸੌਣ ਤੋਂ ਪਹਿਲਾਂ ਕੁਝ ਚੰਗੀਆਂ ਆਦਤਾਂ ਅਪਣਾ ਲਈਆਂ ਜਾਣ ਤਾਂ ਸਕਿਨ ਸਿਹਤਮੰਦ ਅਤੇ ਗਲੋਇੰਗ ਰਹਿੰਦੀ ਹੈ।
ਸਕਿਨ ਸਿਹਤਮੰਦ ਰਹੇਗੀ
ਸੌਣ ਤੋਂ ਪਹਿਲਾਂ ਮੇਕਅੱਪ ਨੂੰ ਕੋਮਲ ਕਲੀਂਜ਼ਰ ਨਾਲ ਸਾਫ਼ ਕਰੋ, ਇਸ ਨਾਲ ਪੋਰਸ ਬੰਦ ਹੋਣ ਤੋਂ ਬਚਦੇ ਹਨ ਅਤੇ ਚਮੜੀ ਠੀਕ ਤਰ੍ਹਾਂ ਨਾਲ ਸਾਹ ਲੈ ਸਕਦੀ ਹੈ।
ਸਾਫ਼ ਕਰੋ ਮੇਕਅਪ
ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਜ਼ਰੂਰ ਧੋਵੋ ਤਾਂ ਜੋ ਗੰਦਗੀ, ਤੇਲ ਅਤੇ ਬੈਕਟੀਰੀਆ ਸਾਫ਼ ਹੋ ਜਾਣ, ਇਸ ਨਾਲ ਚਮੜੀ ਤੰਦਰੁਸਤ ਰਹਿੰਦੀ ਹੈ ਅਤੇ ਮੁਹਾਸੇ ਹੋਣ ਦਾ ਡਰ ਨਹੀਂ ਰਹਿੰਦਾ।
ਆਪਣਾ ਚਿਹਰਾ ਧੋਵੋ
ਆਪਣੇ ਚਿਹਰੇ ਨੂੰ ਸਾਫ਼ ਤੌਲੀਏ ਨਾਲ ਸੁਕਾਉਣ ਤੋਂ ਬਾਅਦ, ਟੋਨਰ ਲਗਾਓ, ਇਸ ਨਾਲ ਤੁਹਾਡੀ ਸਕਿਨ ਦਾ pH ਸੰਤੁਲਿਤ ਹੋ ਜਾਵੇਗਾ।
ਟੋਨਿੰਗ ਕਰੋ
ਟੋਨਰ ਦੇ ਕੁਝ ਮਿੰਟਾਂ ਬਾਅਦ ਸੀਰਮ ਲਗਾਉਣ ਨਾਲ ਝੁਰੜੀਆਂ ਅਤੇ ਮੁਹਾਸੇ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਸੀਰਮ ਦੀ ਵਰਤੋਂ ਕਰੋ
ਮਾਇਸਚਰਾਈਜ਼ਰ ਤੁਹਾਡੀ ਸਕਿਨ ਨੂੰ ਹਾਈਡਰੇਟ ਕਰਦਾ ਹੈ। ਸਰਦੀਆਂ ਵਿੱਚ ਖੁਸ਼ਕੀ ਤੋਂ ਬਚਣ ਲਈ ਇਹ ਹੋਰ ਵੀ ਜ਼ਰੂਰੀ ਹੈ।
ਮਾਇਸਚਰਾਈਜ਼ਰ ਨਾ ਭੁੱਲੋ
ਸੌਣ ਤੋਂ ਪਹਿਲਾਂ ਆਪਣਾ ਸਕ੍ਰੀਨ ਟਾਈਮ ਘਟਾਓ। ਇਸ ਨਾਲ ਤੁਸੀਂ ਸਹੀ ਨੀਂਦ ਲੈ ਸਕੋਗੇ ਅਤੇ ਡਾਰਕ ਸਰਕਲ ਦਾ ਡਰ ਨਹੀਂ ਰਹਿੰਦਾ ਹੈ।
ਸਕ੍ਰੀਨ ਟਾਈਮ ਘਟਾਓ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਪੁਲਾੜ 'ਚ ਗੁੰਮ ਹੋਏ ਟਮਾਟਰ 8 ਮਹੀਨਿਆਂ ਬਾਅਦ ਮਿਲੇ, ਨਾਸਾ ਨੇ ਜਾਰੀ ਕੀਤਾ ਵੀਡੀਓ
Learn more