ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਫੈਸਲਾ, ਹਰਿਆਣਾ ਪੁਲਿਸ ਨੂੰ ਭੇਜੀ ਗਈ ਕਿਸਾਨ ਸੁਭਕਰਨ ਦੀ ਪੋਸਟਮਾਰਟਮ ਦੀ ਰਿਪੋਰਟ

3 March 2024

TV9 Punjabi

ਪੰਜਾਬ-ਹਰਿਆਣਾ ਸਰਹੱਦ ‘ਤੇ ਚੱਲ ਰਿਹਾ ਕਿਸਾਨਾਂ ਦਾ ਅੰਦੋਲਨ ਅੱਜ 20ਵੇਂ ਦਿਨ ਵਿੱਚ ਦਾਖਿਲ ਹੋ ਗਿਆ ਹੈ। 

ਕਿਸਾਨਾਂ ਦਾ ਅੰਦੋਲਨ

ਅੱਜ ਹੀ ਬਠਿੰਡਾ ਦੇ ਪਿੰਡ ਬੱਲੋ ਵਿਖੇ ਖਨੌਰੀ ਸਰਹੱਦ ‘ਤੇ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਜਾਵੇਗੀ। 

ਅੰਤਿਮ ਅਰਦਾਸ

ਜਿੱਥੇ ਸਾਰੇ ਕਿਸਾਨਾਂ ਨੂੰ ਇਕੱਠੇ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਦਿੱਲੀ ਮਾਰਚ ਦਾ ਐਲਾਨ ਕੀਤਾ ਜਾਵੇਗਾ।

ਦਿੱਲੀ ਮਾਰਚ ਦਾ ਐਲਾਨ

21 ਫਰਵਰੀ ਨੂੰ ਖਨੌਰੀ ਸਰਹੱਦ ਵਿਖੇ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਸੀ।

ਸ਼ੁਭਕਰਨ ਸਿੰਘ ਦੀ ਮੌਤ

ਕਿਸਾਨ ਸ਼ੁਭਕਰਨ ਦੀ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਪੁਲਸ ਸੂਤਰਾਂ ਅਨੁਸਾਰ ਉਸ ਦੇ ਸਿਰ ‘ਤੇ ਧਾਤ ਦੇ ਕੁਝ ਟੁਕੜੇ ਮਿਲੇ ਹਨ। ਜਿਨ੍ਹਾਂ ਨੂੰ ਅਸਲ ਗੋਲੀਆਂ ਨਾਲ ਜੋੜਿਆ ਜਾ ਰਿਹਾ ਹੈ।

ਪੋਸਟ ਮਾਰਟਮ ਰਿਪੋਰਟ ਵਿੱਚ ਖੁਲਾਸਾ

ਪੰਜਾਬ ਪੁਲਿਸ ਨੇ ਸ਼ੁਭਕਰਨ ਦੇ ਸਿਰ ਤੋਂ ਮਿਲੀ ਧਾਤੂ ਨੂੰ ਜਾਂਚ ਲਈ ਮਾਹਿਰਾਂ ਕੋਲ ਭੇਜ ਦਿੱਤਾ ਹੈ। ਜਿਸ ਰਾਹੀਂ ਇਸ ਗੱਲ ਦੀ ਪੁਸ਼ਟੀ ਹੋ ​​ਸਕੇਗੀ ਕਿ ਇਹ ਗੋਲੀ ਨਾਲ ਸਬੰਧਤ ਹੈ ਜਾਂ ਕਿਸੇ ਹੋਰ ਵਸਤੂ ਨਾਲ।

ਗੱਲ ਦੀ ਪੁਸ਼ਟੀ 

 ਕੁਝ ਪੁਲਿਸ ਅਫਸਰਾਂ ਦਾ ਇਹ ਵੀ ਕਹਿਣਾ ਹੈ ਕਿ ਰਬੜ ਦੀਆਂ ਗੋਲੀਆਂ ਨਾਲ ਵੀ ਧਾਤੂ ਜੁੜੀ ਹੋਈ ਹੈ। ਇਹ ਵੀ ਸੰਭਵ ਹੈ ਕਿ ਹਰਿਆਣਾ ਪੁਲਿਸ ਨੇ ਖਨੌਰੀ ਬਾਰਡਰ ‘ਤੇ ਰਬੜ ਦੀਆਂ ਗੋਲੀਆਂ ਚਲਾਈਆਂ ਹੋਣ ਅਤੇ ਇਹੀ ਸੱਟ ਸ਼ੁਭਕਰਨ ਦੇ ਸਿਰ ‘ਤੇ ਲੱਗੀ ਹੋਵੇ।

ਹਰਿਆਣਾ ਪੁਲਿਸ

ਸੰਯੁਕਤ ਕਿਸਾਨ ਮੋਰਚਾ ਨੇ 14 ਮਾਰਚ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਲੁਧਿਆਣਾ ਵਿੱਚ ਹੋਈ ਮੀਟਿੰਗ ਤੋਂ ਬਾਅਦ ਐਸਕੇਐਮ ਦੇ ਆਗੂਆਂ ਨੇ ਕਿਹਾ ਕਿ ਉਹ ਟਰੈਕਟਰ ਨਹੀਂ ਲੈ ਕੇ ਜਾਣਗੇ। 

SKM 14 ਮਾਰਚ ਨੂੰ ਦਿੱਲੀ ਜਾਣਗੇ

ਕਾਸ਼ੀ ‘ਚ ਨਜ਼ਰ ਆ ਰਿਹਾ ਮਿੰਨੀ ਪੰਜਾਬ…ਵਾਰਾਣਸੀ ‘ਚ ਅਜਿਹਾ ਕਿਉਂ ਬੋਲੇ PM ਮੋਦੀ?