28 April 2024
TV9 Punjabi
Author: Isha
ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣਾ ਅਤੇ ਲੂ ਤੋਂ ਬਚਾਅ ਲਈ ਸੌਂਫ ਕਾਫੀ ਫਾਇਦੇਮੰਦ ਹੈ। ਹੈਲਥ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ।
ਇਨ੍ਹਾਂ ਮਸਾਲਿਆਂ ਵਿੱਚ ਸੌਂਫ ਦਾ ਨਾਮ ਵੀ ਲਿਆ ਜਾਂਦਾ ਹੈ। ਗਰਮੀਆਂ ਵਿੱਚ ਸੌਂਫ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਦੀ ਤਾਸੀਰ ਠੰਡੀ ਹੁੰਦੀ ਹੈ।
ਇਸ ਵਿੱਚ ਵਿਟਾਮਿਨ, ਕੈਲਸ਼ਿਅਮ, ਫਾਇਬਰ, ਆਇਰਨ, ਪੋਟੈਸ਼ਿਅਮ, ਮੈਗਨਿਸ਼ਿਅਮ ਅਤੇ ਜ਼ਿੰਕ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਕਈ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।
ਗਰਮੀਆਂ ਵਿੱਚ ਸੌਂਫ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਦਰੂਸਤ ਰਹਿੰਦਾ ਹੈ। ਇਸ ਦੇ ਸੇਵਨ ਨਾਲ ਪਾਚਕ ਇਨਜਾਇਮ ਨੂੰ ਵਧਾਵਾ ਮਿਲਦਾ ਹੈ।
ਸੌਂਫ ਦਾ ਸੇਵਨ ਕਰਨ ਨਾਲ ਇਮਿਊਨਿਟੀ ਬੂਸਟ ਹੋ ਸਕਦੀ ਹੈ। ਇਸ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੇਂਟ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਜੋ ਇਮਿਊਨਿਟੀ ਬੂਸਟ ਕਰਦਾ ਹੈ।
ਗਰਮੀਆਂ ਵਿੱਚ ਕਈ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਕਾਫੀ ਵੱਧ ਜਾਂਦੀ ਹੈ। ਅਜਿਹੇ ਵਿੱਚ ਸੌਂਫ ਦਾ ਸੇਵਨ ਕਰਨ ਨਾਲ ਹਾਈ ਬੀਪੀ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਤੁਸੀਂ ਦਿਨਭਰ ਵਿੱਚ ਇਕ ਚਮਚ ਸੌਂਫ ਦਾ ਸੇਵਨ ਕਰ ਸਕਦੇ ਹੋ। ਤੁਸੀਂ ਸੌਂਫ ਦਾ ਸ਼ਰਬਤ, ਸੌਂਫ ਦਾ ਪਾਣੀ ਅਤੇ ਸੌਂਫ ਦੀ ਚਾਹ ਬਣਾ ਕੇ ਇਸਦਾ ਸੇਵਨ ਕਰ ਸਕਦੇ ਹੋ।