28 April 2024
TV9 Punjabi
Author: Isha
ਭੋਜਨ 'ਚ ਅੰਡੇ ਨੂੰ ਸ਼ਾਮਲ ਕਰਨਾ ਨਾ ਸਿਰਫ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਸਗੋਂ ਅੱਖਾਂ, ਵਾਲਾਂ, ਸਕਿਨ ਆਦਿ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਪ੍ਰੋਟੀਨ ਦਾ ਵਧੀਆ ਸਰੋਤ ਹੋਣ ਦੇ ਨਾਲ, ਅੰਡੇ ਵਿੱਚ ਕੈਲਸ਼ੀਅਮ, ਜ਼ਿੰਕ, ਫੋਲੇਟ, ਸੇਲੇਨਿਅਮ ਅਤੇ ਕਈ ਵਿਟਾਮਿਨ ਵੀ ਭਰਪੂਰ ਹੁੰਦੇ ਹਨ।
ਆਂਡਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਪਰ ਇਸ ਦੇ ਸੁਭਾਅ ਨੂੰ ਗਰਮ ਮੰਨਿਆ ਜਾਂਦਾ ਹੈ, ਇਸ ਲਈ ਗਰਮੀਆਂ ਵਿੱਚ ਇਸ ਨੂੰ ਸੀਮਤ ਮਾਤਰਾ ਵਿੱਚ ਖਾਣਾ ਚਾਹੀਦਾ ਹੈ।
ਗਰਮੀਆਂ 'ਚ ਰੋਜ਼ਾਨਾ 1 ਜਾਂ 2 ਅੰਡੇ ਖਾਣਾ ਚੰਗਾ ਹੈ, ਇਸ ਤੋਂ ਜ਼ਿਆਦਾ ਖਾਣ ਨਾਲ ਬਦਹਜ਼ਮੀ ਹੋ ਸਕਦੀ ਹੈ, ਇਸ ਤੋਂ ਇਲਾਵਾ ਉਮਰ ਦੇ ਹਿਸਾਬ ਨਾਲ ਡਾਕਟਰ ਦੀ ਸਲਾਹ ਲਓ।
ਅੰਡੇ ਦਾ ਪੀਲਾ ਹਿੱਸਾ ਗਰਮ ਮੰਨਿਆ ਜਾਂਦਾ ਹੈ ਅਤੇ ਇਸ ਵਿਚ ਬੈਡ ਫੈਟ ਵੀ ਹੁੰਦੀ ਹੈ, ਇਸ ਲਈ ਇਸ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।
ਜਿਨ੍ਹਾਂ ਲੋਕਾਂ ਨੂੰ ਕੋਲੈਸਟ੍ਰੋਲ ਅਤੇ ਦਿਲ ਦੀ ਸਮੱਸਿਆ ਹੈ, ਉਨ੍ਹਾਂ ਨੂੰ ਅੰਡੇ ਦੀ ਜ਼ਰਦੀ ਨਹੀਂ ਖਾਣੀ ਚਾਹੀਦੀ ਅਤੇ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ।
ਆਂਡੇ ਖਾਣ ਦੇ ਸਹੀ ਸਮੇਂ ਦੀ ਗੱਲ ਕਰੀਏ ਤਾਂ ਤੁਸੀਂ ਇਸ ਨੂੰ ਨਾਸ਼ਤੇ 'ਚ ਸ਼ਾਮਲ ਕਰ ਸਕਦੇ ਹੋ, ਜਦੋਂ ਕਿ ਤੁਸੀਂ ਰਾਤ ਨੂੰ ਸੌਣ ਤੋਂ 2-3 ਘੰਟੇ ਪਹਿਲਾਂ ਅੰਡੇ ਖਾ ਸਕਦੇ ਹੋ।