28 April 2024
TV9 Punjabi
Author: Isha
ਬਿੱਗ ਬੌਸ ਦੀ ਪ੍ਰਤੀਯੋਗੀ ਰਹਿ ਚੁੱਕੀ ਇਸ ਟੀਵੀ ਅਦਾਕਾਰਾ ਨੇ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ ਹੈ। ਇਸ ਤੋਂ ਇਲਾਵਾ ਜੈਸਮੀਨ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਰਹੀ ਹੈ।
ਜੈਸਮੀਨ ਦੀ ਫੈਸ਼ਨ ਸੈਂਸ ਕਮਾਲ ਦੀ ਹੈ। ਉਸ ਦਾ ਸੂਟ ਡਿਜ਼ਾਈਨ ਬਹੁਤ ਸ਼ਾਨਦਾਰ ਹੈ। ਜਿਨ੍ਹਾਂ ਤੋਂ ਤੁਸੀਂ ਵੀ Idea ਲੈ ਸਕਦੇ ਹੋ।
ਜੈਸਮੀਨ ਨੇ ਪੇਸਟ ਕਲਰ ਦਾ ਬਹੁਤ ਹੀ ਪਿਆਰਾ ਸ਼ਰਾਰਾ ਸੂਟ ਪਾਇਆ ਹੋਇਆ ਹੈ। ਲੁੱਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਇਅਰਇੰਗਸ ਅਤੇ ਹਲਕਾ ਮੇਕਅੱਪ ਪਾਇਆ ਹੈ।
ਇਸ ਪੇਸਟਲ ਪਿੰਕ ਸੂਟ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦਾ ਇਹ ਲੁੱਕ ਕਾਫੀ ਸਿੰਪਲ ਲੱਗ ਰਿਹਾ ਹੈ।
ਜੈਸਮੀਨ ਦਾ ਇਹ ਪਿੰਕ ਸ਼ਰਾਰਾ ਡਿਜ਼ਾਈਨ ਬਹੁਤ ਵਧੀਆ ਲੱਗ ਰਿਹਾ ਹੈ। ਅਭਿਨੇਤਰੀ ਨੇ ਓਪਲ ਹੇਅਰ ਸਟਾਈਲ ਕੀਤਾ ਹੋਇਆ ਹੈ ਅਤੇ ਇਅਰਇੰਗਸ ਵਿਅਰ ਕੀਤੇ ਹਨ। ਜਿਸ ਨਾਲ ਉਨ੍ਹਾਂ ਦਾਲੁੱਕ ਕਾਫੀ ਕਲਾਸੀ ਲੱਗ ਰਿਹਾ ਹੈ।
ਜੈਸਮੀਨ ਨੇ ਲਾਇਟ ਪਿੰਕ ਅਨਾਰਕਲੀ ਸੂਟ ਪਾਇਆ ਹੋਇਆ ਹੈ। ਇਸ 'ਤੇ ਸ਼ੀਸ਼ੇ ਦਾ ਕੰਮ ਹੈ। ਇਸ 'ਚ ਅਦਾਕਾਰਾ ਕਾਫੀ ਕਿਊਟ ਲੱਗ ਰਹੀ ਹੈ।
ਪਿੰਕ ਕਲਰ ਦੇ ਇਸ ਸੂਟ 'ਚ ਅਦਾਕਾਰਾ ਕਾਫੀ ਸਟਾਈਲਿਸ਼ ਲੱਗ ਰਹੀ ਹੈ। ਤੁਸੀਂ ਕਿਸੇ ਵੀ ਵਿਆਹ ਦੇ ਫੰਕਸ਼ਨ ਵਿੱਚ ਇਸ ਸੂਟ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ।