20-09- 2025
TV9 Punjabi
Author: Sandeep Singh
ਔਰਤਾਂ ਆਮ ਤੌਰ 'ਤੇ ਕਰਵਾ ਚੌਥ 'ਤੇ ਸੂਟ ਜਾਂ ਸਾੜੀਆਂ ਪਹਿਨਦੀਆਂ ਹਨ। ਜੇਕਰ ਤੁਸੀਂ ਇੱਕ ਵੱਖਰਾ ਲੁੱਕ ਚਾਹੁੰਦੇ ਹੋ, ਤਾਂ ਤੁਸੀਂ ਇੰਡੋ-ਵੈਸਟਰਨ ਆਓਟਫਿਟ ਕੈਰੀ ਕਰ ਸਕਦੇ ਹੋ।
ਦਿਵਯੰਕਾ ਨੇ ਇੱਕ ਸ਼ਾਹੀ ਗੁਲਾਬੀ ਆਓਟਫਿਟ ਪਾਇਆ ਹੈ, ਜਿਸ ਵਿੱਚ ਸਕਰਟ ਦੇ ਨਾਲ ਸੰਤਰੀ ਦੁਪੱਟੇ ਕੈਰੀ ਕੀਤਾ ਹੈ । ਇਹ ਲੁੱਕ ਕਰਵਾ ਚੌਥ ਲਈ ਇੱਕ ਵਧੀਆ ਆਪਸ਼ਨ ਹੈ।
ਦਿਵਯੰਕਾ ਨੇ ਇੱਕ ਸ਼ਾਹੀ ਗੁਲਾਬੀ ਕਫ਼ਤਾਨ ਪਾਇਆ ਹੋਇਆ ਹੈ, ਜੋ ਕਿ ਸ਼ਰਾਰਾ ਨਾਲ ਪੇਅਰਅਪ ਕੀਤਾ ਹੈ। ਇਹ ਰੰਗ ਅਤੇ ਪੈਟਰਨ ਕਰਵਾ ਚੌਥ ਲਈ ਬੈਸਟ ਹੈ ।
ਦਿਵਯੰਕਾ ਨੇ ਸ਼ਾਹੀ ਨੀਲਾ ਲਹਿੰਗਾ ਪਾਇਆ ਹੋਇਆ ਹੈ, ਜਿਸ ਵਿੱਚ ਉਨ੍ਹਾਂ ਨੇ ਲੰਬੇ ਕੋਟ ਅਤੇ ਮੈਚਿੰਗ ਦੁਪੱਟੇ ਡ੍ਰੈਪ ਕੀਤਾ ਹੈ। ਤੁਸੀਂ ਵੀ ਇਸ ਸਟਾਈਲ ਨੂੰ ਕੈਰੀ ਕਰ ਸਕਦੇ ਹੋ।
ਅਦਾਕਾਰਾ ਨੇ ਅਸਮਾਨੀ ਨੀਲੇ ਰੰਗ ਦਾ ਇੰਡੋ-ਵੈਸਟਰਨ ਆਓਟਫਿਟ ਕੈਰੀ ਕੀਤਾ ਹੋਇਆ ਹੈ । ਟਾਪ ਵਿੱਚ ਫਰੰਟ ਸਲਿਟ, ਫਲੈਪਰ ਅਤੇ ਮੈਚਿੰਗ ਦੁਪੱਟਾ ਹੈ।
ਦਿਵਯੰਕਾ ਦਾ ਇਹ ਇੰਡੋ-ਵੈਸਟਰਨ ਆਓਟਫਿਟ ਸ਼ਾਨਦਾਰ ਹੈ। ਇਸ ਵਿੱਚ ਧੋਤੀ-ਸ਼ੈਲੀ ਦਾ ਸਲਵਾਰ, ਕ੍ਰੌਪ ਟਾਪ ਅਤੇ ਲੰਮਾ ਸ਼ਰਗ ਹੈ। ਇਹ ਤੁਹਾਨੂੰ ਕਰਵਾ ਚੌਥ 'ਤੇ ਸ਼ਾਨਦਾਰ ਲੁੱਕ ਦੇਵੇਗਾ।
ਵੈਸੇ ਤਾਂ ਕਰਵਾ ਚੌਥ 'ਤੇ ਆਮ ਤੌਰ 'ਤੇ ਚਿੱਟਾ ਰੰਗ ਨਹੀਂ ਪਾਇਆ ਜਾਂਦਾ, ਪਰ ਤੁਸੀਂ ਦਿਵਯੰਕਾ ਦੇ ਆਓਟਫਿਟ ਤੋਂ ਡਿਜ਼ਾਈਨ ਦਾ ਆਈਡਿਆ ਲੈ ਸਕਦੇ ਹੋ।