ਆਖਿਰ ਕੀ ਹੈ WTO, ਜਿਸ ਕਰਕੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਮੋਦੀ ਸਰਕਾਰ!

25 Feb 2024

TV9 Punjabi

ਕਿਸਾਨ ਅੰਦੋਲਨ ਕਰਨ ਲਈ ਸੜਕ ਤੇ ਉੱਤਰੇ ਹੋਏ ਹਨ। ਲਗਾਤਾਰ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਸਰਕਾਰ ਨੂੰ ਅਪੀਲ ਕਰ ਰਹੇ ਹਨ।

ਕਿਸਾਨ ਅੰਦੋਲਨ

ਅੱਜ ਕਿਸਾਨ ਬਾਰਡਰ 'ਤੇ ਕਾਨਫਰੰਸਾਂ ਕਰ ਰਹੇ ਹਨ ਜਿਸ ਵਿੱਚ ਖੇਤੀਬਾੜੀ ਦੇ ਮਾਹਿਰ ਕਿਸਾਨਾਂ ਨੂੰ ਕੌਮਾਂਤਰੀ ਸੰਗਠਨਾਂ ਬਾਰੇ ਜਾਣਕਾਰੀ ਦੇਣਗੇ।

ਖੇਤੀਬਾੜੀ

ਕਿਸਾਨ ਆਗੂਆਂ ਨੇ ਦਿੱਲੀ ਕੂਚ ਨੂੰ 29 ਫ਼ਰਬਰੀ ਤੱਕ ਟਾਲ ਦਿੱਤਾ ਸੀ। ਜਿਸ ਦਾ ਵੱਡਾ ਕਾਰਨ ਸੀ WTO (ਡਬਲਿਓ. ਟੀ. ਓ.)।

WTO

ਕਿਉਂਕਿ ਇਸ ਸੰਗਠਨ ਦੀ ਬੈਠਕ ਜਿਸ ਨੂੰ ਮੰਤਰੀ ਦੀ ਕਾਨਫਰੰਸ ਵੀ ਕਿਹਾ ਜਾਂਦਾ ਹੈ। ਉਸਦਾ ਸਲਾਨਾ ਇਜਲਾਸ 26 ਤੋਂ 29 ਫ਼ਰਬਰੀ ਤੱਕ UAE ਦੇ ਅੱਬੂ ਧਾਬੀ ਵਿੱਚ ਹੋਣ ਜਾ ਰਿਹਾ ਹੈ।

UAE

ਜਿਸ ਕਰਕੇ ਕਿਸਾਨ ਚਾਹੇ ਜੋ ਵੀ ਕਰ ਲੈਂਦੇ ਪਰ ਭਾਰਤ ਸਰਕਾਰ ਇਸ ਬੈਠਕ ਕਾਰਨ ਕਿਸਾਨਾਂ ਦੀ ਕੋਈ ਵੀ ਮੰਗ ਮੰਨਣ ਵਿੱਚ ਅਸਮੱਰਥ ਸੀ।

ਭਾਰਤ ਸਰਕਾਰ

ਕਿਸਾਨਾਂ ਦੀ ਮੁੱਖ ਮੰਗ MSP (ਘੱਟੋ ਘੱਟ ਸਮਰਥਨ ਮੁੱਲ) ਦੀ ਗਰੰਟੀ, ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਅਤੇ ਕਿਸਾਨਾਂ ਦੀ ਕਰਜ ਮੁਆਫੀ।

ਕਿਸਾਨਾਂ ਦੀਆਂ ਮੰਗਾਂ

ਇਹ ਤਿੰਨ ਪ੍ਰਮੁੱਖ ਮੰਗਾਂ ਹਨ ਜਿਨ੍ਹਾਂ ਨੂੰ ਲੈਕੇ ਕਿਸਾਨ ਆਪਣੇ ਖੇਤਾਂ ਤੋਂ ਸੜਕ ਤੇ ਹੋਣ ਵਾਲੇ ਸੰਘਰਸ਼ ਤੱਕ ਆ ਗਏ ਹਨ।

 ਸੰਘਰਸ਼

ਕਿਸਾਨਾਂ ਨੂੰ ਡਰ ਹੈ ਕਿ ਕਿਤੇ ਸਰਕਾਰ ਗਲੋਬਲ ਸੰਗਠਨਾਂ ਦੇ ਦਬਾਅ ਹੇਠ ਕਿਸਾਨਾਂ ਨੂੰ ਮਿਲਣ ਵਾਲੀਆਂ ਇਹਨਾਂ ਸਬਸਿਡੀਆਂ ਵਿੱਚ ਕਟੌਤੀ ਨਾ ਕਰ ਦੇਵੇ ਜਾਂ ਫਿਰ ਬਿਲਕੁੱਲ ਖ਼ਤਮ ਨਾ ਕਰ ਦੇਵੇ। 

ਸਬਸਿਡੀਆਂ ਵਿੱਚ ਕਟੌਤੀ

ਕਾਸ਼ੀ ‘ਚ ਨਜ਼ਰ ਆ ਰਿਹਾ ਮਿੰਨੀ ਪੰਜਾਬ…ਵਾਰਾਣਸੀ ‘ਚ ਅਜਿਹਾ ਕਿਉਂ ਬੋਲੇ PM ਮੋਦੀ?