ਰਾਤ ਨੂੰ ਹੀ ਮਿਲ ਗਿਆ ਸੀ ਪੇਪਰ, NEET ਪੇਪਰ ਲੀਕ ਹੋਣ ਦੇ ਮਿਲੇ ਸਬੂਤ

20 June 2024

TV9 Punjabi

Author: Ramandeep Singh

NEET UG 2024 ਪੇਪਰ ਲੀਕ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ‘ਚ ਪਟਨਾ ਤੋਂ ਗ੍ਰਿਫਤਾਰ ਕੀਤੇ ਗਏ ਉਮੀਦਵਾਰ ਅਨੁਰਾਗ ਯਾਦਵ ਨੇ ਕਬੂਲ ਕੀਤਾ ਹੈ ਕਿ ਉਸਨੂੰ ਪ੍ਰੀਖਿਆ ਤੋਂ ਪਹਿਲਾਂ ਪੇਪਰ ਮਿਲ ਗਿਆ ਸੀ। 

ਵੱਡਾ ਖੁਲਾਸਾ

ਸੰਕੇਤਕ ਤਸਵੀਰਾਂ

ਉਸਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਉਸਨੂੰ ਰਾਤ ਭਰ ਸਵਾਲਾਂ ਦੇ ਜਵਾਬ ਰਟਾਏ ਗਏ ਸਨ। ਪ੍ਰੀਖਿਆ ਹਾਲ ਵਿੱਚ ਜਦੋਂ ਪ੍ਰਸ਼ਨ ਪੱਤਰ ਦਿੱਤਾ ਗਿਆ ਤਾਂ ਸਾਰੇ ਸਵਾਲ ਉਹੀ ਸਨ, ਜੋ ਉਸਨੂੰ ਰਟਵਾਏ ਗਏ ਸਨ।

ਜਵਾਬ ਰਟਾਏ ਗਏ

ਅਨੁਰਾਗ ਨੇ ਆਪਣੇ ਬਿਆਨ ‘ਚ ਕਿਹਾ ਕਿ ਮੇਰੇ ਫੁੱਫੜ ਯਾਨੀ ਸਿਕੰਦਰ ਯਾਦਵਿੰਦਰ ਨੇ ਮੈਨੂੰ ਕੋਟਾ ਤੋਂ ਇਹ ਕਹਿ ਕੇ ਬੁਲਾਇਆ ਸੀ ਕਿ ਪ੍ਰੀਖਿਆ ਲਈ ਸੈਟਿੰਗ ਹੋ ਗਈ ਹੈ ਹੈ। ਮੇਰਾ ਪ੍ਰੀਖਿਆ ਕੇਂਦਰ ਡਿਬਾਈ ਪਾਟਿਲ ਸਕੂਲ, ਪਟਨਾ ਸੀ। ਇਮਤਿਹਾਨ ਤੋਂ ਬਾਅਦ ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰ ਲਿਆ।

ਪ੍ਰੀਖਿਆ ਲਈ ਸੈਟਿੰਗ

ਅਨੁਰਾਗ ਯਾਦਵ ਇਕ ਮੰਤਰੀ ਦੀ ਸਲਾਹ ਦੀ ਪੈਰਵੀ ਤੇ ਸਰਕਾਰੀ ਗੈਸਟ ਹਾਊਸ ‘ਚ ਠਹਿਰਿਆ ਸੀ। ਠਹਿਰਣ ਦੇ ਸਾਰੇ ਪ੍ਰਬੰਧ ਸਿਕੰਦਰ ਯਾਦਵਿੰਦਰ ਵੱਲੋਂ ਕੀਤੇ ਗਏ ਸਨ। ਬਿਹਾਰ ਦੀ ਆਰਥਿਕ ਅਪਰਾਧ ਯੂਨਿਟ NEET UG ਪੇਪਰ ਲੀਕ ਮਾਮਲੇ ਦੀ ਜਾਂਚ ਕਰ ਰਹੀ ਹੈ। ਪੇਪਰ ਲੀਕ ਮਾਮਲੇ ਦੇ ਮਾਸਟਰ ਮਾਈਂਡ ਸਿਕੰਦਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਸਰਕਾਰੀ ਗੈਸਟ ਹਾਊਸ

ਜਲ ਸਰੋਤ ਵਿਭਾਗ ‘ਚ ਕੰਮ ਕਰ ਰਹੇ ਸਿਕੰਦਰ ਨੂੰ ਗ੍ਰਿਫਤਾਰੀ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਹੁਣ ਤੱਕ 13 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇੱਥੇ 5 ਉਮੀਦਵਾਰ ਵੀ ਹਨ ਜੋ NEET UG ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ। 

ਗ੍ਰਿਫਤਾਰੀ ਤੋਂ ਬਾਅਦ ਮੁਅੱਤਲ

ਇਸ ਮਾਮਲੇ ਵਿੱਚ ਯੂਪੀ, ਬਿਹਾਰ ਅਤੇ ਮਹਾਰਾਸ਼ਟਰ ਦੇ 9 ਉਮੀਦਵਾਰਾਂ ਨੂੰ 18 ਅਤੇ 19 ਜੂਨ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ।

ਪੁੱਛਗਿੱਛ

ਬਾਬਰ ਆਜ਼ਮ ਨੇ ਕੀਤੀ ਮੈਚ ਫਿਕਸਿੰਗ?