ਨਰਾਤਿਆਂ ਲਈ ਰਾਸ਼ਾ ਦੇ ਇਹਨਾਂ ਐਥਨਿਕ ਲੁੱਕਸ ਤੋਂ ਆਈਡੀਆ ਲਓ

01-10- 2024

TV9 Punjabi

Author: Isha Sharma

ਅਦਾਕਾਰਾ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਹਰ ਤਰ੍ਹਾਂ ਦੇ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਨੌਜਵਾਨ ਕੁੜੀਆਂ ਰਾਸ਼ਾ ਦੇ ਇਨ੍ਹਾਂ ਐਥਨਿਕ ਲੁੱਕਸ ਤੋਂ ਆਈਡੀਆ ਲੈ ਸਕਦੀਆਂ ਹਨ।

ਰਾਸ਼ਾ 

Pic Credit: Instagram

ਰਾਸ਼ਾ ਨੇ ਪੀਲੇ ਰੰਗ ਦਾ ਪ੍ਰਿੰਟਿਡ ਸਕਰਟ ਸਟਾਈਲ ਸੂਟ ਪਾਇਆ ਹੈ। ਸੂਟ 'ਤੇ ਗੋਟਾ ਪੱਤੀ ਦਾ ਕੰਮ ਕੀਤਾ ਹੋਇਆ ਹੈ। ਰਾਸ਼ਾ ਨੇ ਪੋਨੀਟੇਲ ਅਤੇ ਗਹਿਣਿਆਂ ਨਾਲ ਲੁੱਕ ਨੂੰ ਪੂਰਾ ਕੀਤਾ ਹੈ।

ਸਕਰਟ ਸਟਾਈਲ ਸੂਟ

ਡਾਂਡੀਆ ਨਾਈਟ 'ਤੇ ਜੇ ਤੁਹਾਨੂੰ ਸਿੰਪਲ ਲੁੱਕ ਚਾਹੀਦੀ ਹੈ ਤਾਂ ਰਾਸ਼ਾ ਦੇ ਇਸ ਲੁੱਕ ਨੂੰ ਕਾਪੀ ਕਰ ਸਕਦੇ ਹੋ।ਰਾਸ਼ਾ ਨੇ ਸਿੰਪਲ ਲਹਿੰਗਾ ਪਾਇਆ ਹੋਇਆ ਹੈ।

ਡਾਂਡੀਆ ਨਾਈਟ

ਰਾਸ਼ਾ ਨੇ ਬਲੈਕ ਐਂਡ ਵ੍ਹਾਈਟ 'ਚ ਪ੍ਰਿੰਟਿਡ ਲਹਿੰਗਾ ਪਹਿਨਿਆ ਹੈ। ਉਸ ਨੇ ਫੁੱਲ ਸਲੀਵਜ਼ ਬਲਾਊਜ਼ ਡਿਜ਼ਾਈਨ, ਮੇਕਅਪ ਅਤੇ ਗਹਿਣਿਆਂ ਨਾਲ ਦਿੱਖ ਨੂੰ ਸਟਾਈਲਿਸ਼ ਬਣਾਇਆ ਹੈ।

ਬਲੈਕ ਐਂਡ ਵ੍ਹਾਈਟ

ਰਾਸ਼ਾ ਨੇ ਲਾਲ ਰੰਗ ਦੀ ਰਫਲ ਸਾੜ੍ਹੀ ਪਾਈ ਹੋਈ ਹੈ। ਜਿਸ 'ਤੇ ਸ਼ੀਸ਼ੇ ਅਤੇ ਧਾਗੇ ਦਾ ਕੰਮ ਕੀਤਾ ਗਿਆ ਹੈ। ਡਾਂਡੀਆ ਨਾਈਟ ਜਾਂ ਦੁਰਗਾ ਪੂਜਾ 'ਤੇ ਜਾਂਦੇ ਸਮੇਂ ਤੁਸੀਂ ਰਫਲ ਸਾੜ੍ਹੀ ਵੀ ਕ੍ਰਿਏਟ ਕਰ ਸਕਦੇ ਹੋ।

ਰਫਲ ਸਾੜ੍ਹੀ

ਜੇਕਰ ਤੁਸੀਂ ਸਿੰਪਲ ਦਿੱਖਣਾ ਚਾਹੁੰਦੇ ਹੋ, ਤਾਂ ਤੁਸੀਂ ਰਾਸ਼ਾ ਦੇ ਇਸ ਸੂਟ ਲੁੱਕ ਤੋਂ ਆਈਡੀਆ ਲੈ ਸਕਦੇ ਹੋ, ਪਲਾਜ਼ੋ ਨਾਲ ਤੁਹਾਨੂੰ ਬਹੁਤ ਕੰਫਰਟ ਮਿਲੇਗਾ।

ਸੂਟ ਲੁੱਕ

ਰਾਸ਼ਾ ਇਸ ਸਫੇਦ ਰੰਗ ਦੀ ਸਿੰਪਲ ਕੁਰਤੀ ਵਿੱਚ ਬਹੁਤ ਸਟਾਈਲਿਸ਼ ਲੱਗ ਰਹੀ ਹੈ। ਤੁਸੀਂ ਇਸ ਤਰ੍ਹਾਂ ਦੀ ਕੁਰਤੀ ਜਾਂ ਸੂਟ ਵੀ ਟ੍ਰਾਈ ਕਰ ਸਕਦੇ ਹੋ।

ਸਿੰਪਲ ਕੁਰਤੀ

ਰਣਬੀਰ ਕਪੂਰ 8 ਨੂੰ ਲੱਕੀ ਨੰਬਰ ਕਿਉਂ ਮੰਨਦੇ ਹਨ?