ਉਹ ਨੂਰ ਦਾ... ਸਪਨਾ ਚੌਧਰੀ ਦਾ ਕਾਲੀ ਸਾੜੀ ਵਿੱਚ ਜਲਵਾ, ਛਾਅ ਗਿਆ ਨਵਾਂ ਅੰਦਾਜ਼

28-09- 2025

TV9 Punjabi

Author: Yashika Jethi

ਡਾਂਸਿੰਗ ਕੁਆਈਨ ਸਪਨਾ ਚੌਧਰੀ ਹਰਿਆਣਾ ਤੋਂ ਬਾਹਰ ਫਿਲਮ ਇੰਡਸਟਰੀ ਵਿੱਚ ਵੀ ਕਾਫੀ ਪਹਿਚਾਣ ਬਣਾ ਚੁੱਕੀ ਹੈ ਅਤੇ ਉਹ ਇਸ ਤੇ ਹੋਰ ਵੀ ਕੰਮ ਕਰ ਰਹੀ ਹੈ। 

ਚਰਚਾਵਾਂ ਵਿੱਚ ਸਪਨਾ ਚੌਧਰੀ

ਜ਼ਿੰਦਗੀ ਵਿੱਚ ਬਦਲਾਅ

ਬਿੱਗ ਬੌਸ ਦਾ ਹਿੱਸਾ ਰਹਿ ਚੁੱਕੀ ਸਪਨਾ ਚੌਧਰੀ ਨੇ ਆਪਣੀ ਜ਼ਿੰਦਗੀ ਵਿੱਚ ਕਈ ਬਦਲਾਅ ਕੀਤੇ ਹਨ, ਇੱਥੋਂ ਤੱਕ ਕਿ ਉਹ ਖੁਦ ਕਹਿ ਚੁੱਕੀ ਹੈ ਕਿ ਹੁਣ ਸਭ ਉਹ ਲਿਮਟ ਵਿੱਚ ਰਹਿਕੇ ਕਰਦੀ ਹੈ।

ਨਵੀਆਂ ਤਸਵੀਰਾਂ ਦਾ ਜਲਵਾ

ਅਦਾਕਾਰਾ ਸ਼ੋਸਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਇੱਕ ਤੋਂ ਵਧ  ਕੇ ਇੱਕ ਤਸਵੀਰਾਂ ਸਾਂਝੀਆਂ ਕਰਦੀ ਹੈ।

ਇਸੀ ਵਿਚਾਲੇ ਸਪਨਾ ਚੌਧਰੀ ਨੇ ਕਾਲੀ ਸਾੜੀ ਵਿੱਚ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿੰਨ੍ਹਾਂ ਦੇ ਕੈਪਸ਼ਨ ਵਿੱਚ ਉਹ ਲਿਖਦੀ ਹੈ- 'ਵੋ ਨੂਰ ਕਾ ਇਰਾਦਾ ਹੈ' ਨਾਲ ਹੀ ਹਾਰਟ ਦਾ ਇਮੋਜ਼ੀ ਵੀ ਲਗਾਇਆ ਹੈ

ਕਾਲੀ ਸਾੜੀ ਵਿੱਚ 'ਕਮਾਲ'

ਬਲੈਕ ਨੈੱਟ ਵਾਲੀ ਸਾੜੀ ਦੇ ਨਾਲ ਸਪਨਾ ਚੌਧਰੀ ਨੇ ਗੋਲਡਨ ਬਲਾਓਜ਼ ਪੇਅਰਅੱਪ ਕੀਤਾ ਹੈ। ਇਸ ਦੌਰਾਨ ਉਹ ਸਾੜੀ ਦਾ ਪੱਲੂ ਵੀ ਲਹਿਰਾਉਂਦੀ ਹੋਈ ਪੋਜ ਦੇ ਰਹੀ ਹੈ।

ਸਾੜੀ ਦਾ ਪੱਲੂ ਵੀ ਲਹਿਰਾਇਆ

ਸਪਨਾ ਚੌਧਰੀ ਨੇ ਇਸ ਲੁੱਕ ਦੇ ਨਾਲ ਕਾਫੀ ਮਿਨੀਮਲ ਜਵੈਲਰੀ ਪੇਅਰਅੱਪ ਕੀਤੀ ਹੈ, ਸਿਰਫ਼ ਕੰਨਾਂ ਵਿੱਚ ਝੂਮਕੇ ਪਾਏ ਹਨ ਅਥੇ ਗਲੌਸੀ ਮੇਕਅੱਪ ਵਿੱਚ ਉਹ ਕਾਫੀ ਸੋਹਣੀ ਲੱਗ ਰਹੀ ਹੈ।

ਲੱਗ ਰਹੀ ਹੈ ਸੋਹਣੀ 

ਇੱਕ ਤਸਵੀਰ ਵਿੱਚ ਸਪਨਾ ਬੈਕਲੈੱਸ ਬਲਾਓਜ਼ ਫਲਾਉਂਟ ਕਰਦੀ ਨਜ਼ਰ ਆ ਰਹੀ ਹੈ, ਜਿਸ ਵਿੱਚ ਉਸਦੀ ਫਿੱਟਨੈੱਸ ਦੀ ਤਾਰੀਫ ਹੋ ਰਹੀ ਹੈ, ਅੱਖਾਂ ਵਿੱਚ ਕਾਜਲ ਵੀ ਲਗਾਇਆ ਹੋਇਆ ਦਿਖ ਰਿਹਾ ਹੈ।

ਫਿਟਨੈੱਸ ਦੀ ਤਾਰੀਫ

ਸਪਨਾ ਚੌਧਰੀ ਨੂੰ ਇੰਸਟਾਗ੍ਰਾਮ ਤੇ 6.8 ਮਿਲੀਅਨ ਲੋਕ ਫਾਲੋ ਕਰਦੇ ਹਨ, ਹਾਲਾਂਕਿ, ਕਦੇ ਉਹ ਡਾਂਸ ਦੀਆਂ ਵੀਡੀਓ ਸਾਂਝੀਆਂ ਕਰਦੀ ਹੈ ਅਤੇ ਕਦੇ ਤਸਵੀਰਾਂ

ਕਿੰਨੇ ਹਨ ਫਾਲੋਅਰਜ਼ ?

ਤਿਉਹਾਰਾਂ ਦੇ ਸੀਜ਼ਨ ਲਈ ਅਦਾਕਾਰਾ ਟੀਨਾ ਦੱਤਾ ਦੇ ਲੁੱਕਸ