28-09- 2025
TV9 Punjabi
Author: Yashika Jethi
ਟੀਨਾ ਦੱਤਾ ਵਾਂਗ ਤੁਸੀਂ ਦੁਰਗਾ ਪੂਜਾ ਦੌਰਾਨ ਲਾਲ ਅਤੇ ਸੁਨਹਿਰੀ ਰੰਗ ਦੀ ਬੰਗਾਲੀ ਸਾੜੀ ਕੈਰੀ ਕਰ ਸਕਦੇ ਹੋ। ਕੁਝ ਸਿੰਮਪਲ Accessories ਅਤੇ ਬਿੰਦੀ ਨਾਲ ਆਪਣੇ ਲੁੱਕ ਨੂੰ ਪੂਰਾ ਕਰ ਸਕਦੇ ਹੋ ।
ਟੀਨਾ ਦੱਤਾ ਨੇ ਲਾਲ ਫੁੱਲਾਂ ਵਾਲੀ ਸਾੜੀ ਕੈਰੀ ਕੀਤੀ ਹੈ। ਜਿਸ ਵਿੱਚ ਉਹ ਵਾਇਬ੍ਰੇਂਟ ਲੁਕ ਵਿੱਚ ਦਿਖਾਈ ਦੇ ਰਹੀ ਹੈ। ਵਾਰਮ ਸਕੀਨ ਟੋਨ ਮੇਕਅਪ ਦੇ ਨਾਲ ਸ਼ਾਨਦਾਰ ਲੁਕ ਆ ਰਹੀ ਹੈ ।
ਟੀਨਾ ਦੱਤਾ ਦਾ ਇਹ ਲੁੱਕ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਾਫੀ ਐਲੀਗੈਂਟ ਹੈ। ਅਦਾਕਾਰਾ ਨੇ ਭਾਰੀ ਸੁਨਹਿਰੀ ਬਾਰਡਰ ਵਾਲੀ ਗੁਲਾਬੀ ਸਿਲਕ ਸਾੜੀ ਪਹਿਨੀ ਹੈ । ਇਸਦੇ ਨਾਲ ਹੀ ਕਲਾਸਿਕ ਲੁੱਕ ਲਈ ਗਜਰਾ ਵੀ ਵਾਲਾਂ ਵਿੱਚ ਲਗਾਇਆ ਹੈ ।
ਟੀਨਾ ਦੱਤਾ ਨੇ ਸਾਦੇ ਫੈਬਰਿਕ ਦਾ ਬਣਿਆ ਪੀਲਾ ਸੂਟ ਪਾਇਆ ਹੈ । ਜਿਸ ਵਿੱਚ ਫੁੱਲਾਂ ਵਾਲਾ ਚਿੱਟਾ ਦੁਪੱਟਾ ਕੈਰੀ ਕੀਤਾ ਹੋਇਆ ਹੈ । ਉਨ੍ਹਾਂ ਦਾ ਲੁੱਕ ਬਹੁਤ ਹੀ ਸਟਾਈਲਿਸ਼ ਹੈ।
ਨਵਰਾਤਰੀ ਦੌਰਾਨ ਇਸ ਲੁਕ ਨੂੰ ਕਰੀਏਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇੱਕ ਰੰਗੀਨ ਲਹਿੰਗਾ ਸੈੱਟ ਪਾਇਆ ਹੈ । ਜਿਸ ਨੂੰ ਮੈਚਿੰਗ ਚੂੜੀਆਂ ਇੱਕ ਬੋਲਡ ਲਿਪਸਟਿਕ ਸ਼ੇਡ ਅਤੇ ਸਮੋਕੀ ਆਈ ਮੇਕਅਪ ਨਾਲ ਪੂਰਾ ਕੀਤਾ ਗਿਆ ਹੈ ਤੇ ਰਿੱਚ ਲੁਕ ਸ਼ੋ ਕੀਤਾ ਹੈ ।
ਜੇਕਰ ਤੁਸੀਂ ਵੀ ਸਿੰਪਲ ਲੁੱਕ ਪਸੰਦ ਕਰਦੇ ਹੋ ਤਾਂ ਤੁਸੀਂ ਟੀਨਾ ਦੱਤਾ ਵਾਂਗ ਆਪਣੇ ਤਿਉਹਾਰਾਂ ਦੇ ਸੀਜ਼ਨ ਵਿੱਚ ਇੱਕ ਪ੍ਰਿੰਟਿਡ ਅਨਾਰਕਲੀ ਸੂਟ ਨੂੰ ਸ਼ਾਮਲ ਕਰ ਸਕਦੇ ਹੋ। ਆਕਸੀਡਾਈਜ਼ਡ ਗਹਿਣਿਆਂ ਨਾਲ ਲੁੱਕ ਕਾਫੀ ਸੋਹਣਾ ਕ੍ਰਿਏਟ ਕੀਤਾ ਜਾ ਸਕਦਾ ਹੈ।
ਟੀਨਾ ਦੱਤਾ ਨੇ ਲਾਲ ਪ੍ਰਿੰਟਿਡ ਕੋ-ਆਰਡ (co-ords)ਸੈੱਟ ਪਾਇਆ ਹੈ। ਜਿਸ ਵਿੱਚ ਫਲੇਅਰਡ ਫਰਿਲ ਪਲਾਜ਼ੋ, ਇੱਕ ਟੌਪ ਅਤੇ ਮੈਚਿੰਗ ਲੰਬਾ ਸ਼ਰਗ ਸ਼ਾਮਲ ਸੀ। ਸੈੱਟ ਵਿੱਚ ਕਿਨਾਰਿਆਂ ਅਤੇ ਨੈਕਲਾਈਨ 'ਤੇ ਸੁਨਹਿਰੀ ਕੰਮ ਹੈ। ਅਦਾਕਾਰਾ ਨੇ ਪੋਨੀਟੇਲ ਅਤੇ ਹੂਪ ਈਅਰਰਿੰਗਸ ਨਾਲ ਲੁੱਕ ਨੂੰ ਪੂਰਾ ਕੀਤਾ।