5 Oct 2023
TV9 Punjabi
ਪਾਕਿਸਤਾਨੀ ਐਕਟਰਸ ਮਾਹਿਰਾ ਖਾਨ ਇਨ੍ਹੀਂ ਦਿਨੀਂ ਆਪਣੇ ਦੂਜੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ।
ਮਾਹਿਰਾ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਫੈਨਸ ਨਾਲ ਸਾਂਝਾ ਕੀਤੀਆਂ ਹਨ ਅਤੇ ਉਹਨਾਂ ਨੇ ਮਾਂ ਲਈ ਇਕ ਭਾਵੁਕ ਨੋਟ ਵੀ ਲਿਖਿਆ ਹੈ।
ਮਾਹਿਰਾ ਨੇ ਲਿਖਿਆ ਕਿ ਮੇਰੀ ਮਾਂ ਦੀ ਇੱਛਾ ਸੀ, ਵਿਆਹ ਦੀ ਸ਼ੁਰੂਆਤ ਦੁਆਵਾਂ ਨਾਲ ਕਰੋ, ਉਨ੍ਹਾਂ ਨੇ ਵਿਆਹ 'ਚ ਬਹੁਤ ਕੁਝ ਕੀਤਾ ਹੈ।
ਮਾਹਿਰਾ ਨੇ ਭਾਵੁਕ ਨੋਟ ਵਿੱਚ ਲਿਖਿਆ, ਮੇਰੀ ਮਾਂ ਵ੍ਹੀਲ ਚੇਅਰ 'ਤੇ ਹੈ ਪਰ ਫਿਰ ਵੀ ਉਨ੍ਹਾਂ ਨੇ ਸਜਾਵਟ, ਫਰਨੀਚਰ ਸਮੇਤ ਸਭ ਕੁਝ ਦੇਖਿਆ।
ਮਾਹਿਰਾ ਖਾਨ ਨੇ ਆਪਣੀਆਂ ਭੈਣਾਂ ਲਈ ਵੀ ਦਿਲ ਛੋਹ ਲੈਣ ਵਾਲਾ ਇੱਕ ਨੋਟ ਲਿਖਿਆ ਹੈ, ਜਿਸ ਵਿੱਚ ਮਾਹਿਰਾ ਨੇ ਆਪਣੀਆਂ ਭੈਣਾਂ ਨੂੰ ਚੰਗੀਆਂ ਦੋਸਤ ਕਿਹਾ ਹੈ।
ਮਾਹਿਰਾ ਨੇ ਆਪਣੇ ਨਵੇਂ ਸਫਰ ਦੀ ਸ਼ੁਰੂਆਤ ਵਿੱਚ ਆਪਣੀ ਦਾਦੀ ਅਤੇ ਨਾਨੀ ਨੂੰ ਵੀ ਯਾਦ ਕੀਤਾ।
ਸ਼ਾਹਰੁਖ ਖਾਨ ਦੀ ਫਿਲਮ 'ਰਈਸ' ਦੇ ਨਾਲ ਬਾਲੀਵੁੱਡ 'ਚ ਐਂਟਰੀ ਮਾਰਨ ਵਾਲੀ ਮਾਹਿਰਾ ਨੇ ਸਲੀਮ ਕਰੀਮ ਨਾਲ ਦੂਜਾ ਵਿਆਹ ਕੀਤਾ ਹੈ।