4 Oct 2023
TV9 Punjabi
ਬਾਲੀਵੁੱਡ ਐਕਟਰ ਰਣਬੀਰ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਹਨਾਂ ਨੂੰ ED ਨੇ ਨੋਟਿਸ ਜਾਰੀ ਕੀਤਾ ਹੈ ਅਤੇ ਇਹ ਨੋਟਿਸ ਆਨਲਾਈਨ ਗੇਮਿੰਗ ਐਪ ਮਾਮਲੇ 'ਚ ਮਿਲਿਆ ਹੈ।
ED 6 ਅਕਤੂਬਰ ਨੂੰ ਰਣਬੀਰ ਕਪੂਰ ਤੋਂ ਪੁੱਛ-ਗਿੱਛ ਕਰੇਗੀ। ਇਹ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਕਿ ਰਣਬੀਰ ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ਦੇ ਦੋਸ਼ੀ ਸੌਰਭ ਚੰਦਰਾਕਰ ਦੇ ਵਿਆਹ ਵਿੱਚ ਸ਼ਾਮਲ ਹੋਏ ਸਨ।
ਮਹਾਦੇਵ ਗੇਮਿੰਗ ਐਪ ਮਾਮਲੇ 'ਚ ਸਿਰਫ ਰਣਬੀਰ ਹੀ ਨਹੀਂ, ਸਗੋਂ ਹੋਰ ਵੀ ਕਈ ਮਸ਼ਹੂਰ ਹਸਤੀਆਂ ਈਡੀ ਦੇ ਰਡਾਰ 'ਚ ਹਨ। ਇਸ ਮਾਮਲੇ 'ਚ ਟਾਈਗਰ ਸ਼ਰਾਫ, ਸੰਨੀ ਲਿਓਨ, ਭਾਰਤੀ ਸਿੰਘ ਸਮੇਤ ਕਈ ਸਿਤਾਰਿਆਂ ਦੇ ਨਾਮ ਸ਼ਾਮਲ ਹਨ।
ਇਸ ਪੂਰੇ ਮਾਮਲੇ ਵਿੱਚ ਪਿਛਲੇ ਮਹੀਨੇ ED ਨੇ ਕੋਲਕਾਤਾ, ਮੁੰਬਈ ਅਤੇ ਭੋਪਾਲ ਵਿੱਚ ਛਾਪੇਮਾਰੀ ਕੀਤੀ ਸੀ। ਜਾਂਚ ਦੌਰਾਨ 417 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਸੀ।
ਇਹ ਵਿਆਹ ਫਰਵਰੀ 2023 ਵਿੱਚ ਦੁਬਈ ਵਿੱਚ ਹੋਇਆ ਸੀ, ਜਿੱਥੇ ਕਈ ਬਾਲੀਵੁੱਡ ਸਿਤਾਰੇ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਸੌਰਭ ਚੰਦਰਾਕਰ ਨੇ ਵਿਆਹ 'ਤੇ ਲਗਭਗ 200 ਕਰੋੜ ਰੁਪਏ ਖਰਚ ਕੀਤੇ ਸਨ।