31-10- 2025
TV9 Punjabi
Author:Yashika.Jethi
ਮਹਿਲਾ ਟੀ-20 ਇੰਟਰਨੈਸ਼ਨਲ ਕ੍ਰਿਕਟ ਵਰਲਡ ਕੱਪ ਦੇ ਸੈਮੀਫਾਈਨਲ ਮੈਚ ਵਿੱਚ, ਭਾਰਤ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ।
ਇਸ ਦੇ ਨਾਲ ਦੇਸ਼ ਦੀਆਂ ਧੀਆਂ ਨੇ ਇਤਿਹਾਸ ਰਚ ਦਿੱਤਾ ਹੈ, ਜਿਸ ਨਾਲ ਸਾਰੇ ਫੈਨਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਬਾਲੀਵੁੱਡ ਵੀ ਭਾਰਤ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ ।
ਅਦਾਕਾਰਾ ਕਰੀਨਾ ਕਪੂਰ ਖਾਨ ਨੇ ਵੀ ਟੀਮ ਇੰਡੀਆ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੱਤੀ ਅਤੇ ਮਹਿਲਾ ਟੀਮ ਦਾ ਹੌਸਲਾ ਵਧਾਇਆ।
ਕਰੀਨਾ ਨੇ ਹਾਲ ਹੀ ਵਿੱਚ ਭਾਰਤੀ ਟੀਮ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਇਸਨੂੰ ਲੈ ਕੇ ਇੱਕ ਪੋਸਟ ਵੀ ਸ਼ੇਅਰ ਕੀਤੀ ਸੀ ।
ਇਸ ਖਾਸ ਪੋਸਟ ਵਿੱਚ ਉਨ੍ਹਾਂ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ - 'ਕੁੜੀਆਂ ਸਭ ਕੁਝ ਕਰ ਸਕਦੀਆਂ ਹਨ'।
ਕਰੀਨਾ ਕਪੂਰ ਨੇ ਆਪਣੇ ਕੈਪਸ਼ਨ ਵਿੱਚ ਦਿਲ ਅਤੇ ਪੰਚ ਇਮੋਜੀ ਦੀ ਵਰਤੋਂ ਕੀਤੀ।