27-08- 2025
TV9 Punjabi
Author: Sandeep Singh
ਸਾਨੂੰ ਰਸੋਈ ਵਿੱਚ, ਭਾਂਡਿਆਂ 'ਤੇ ਜਾਂ ਘਰ ਦੇ ਕਿਸੇ ਕੋਨੇ ਵਿੱਚ ਕਿਤੇ ਨਾ ਕਿਤੇ ਕਾਕਰੋਚ ਮਿਲਦੇ ਹਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਦੂਰ ਕਰਨ ਲਈ ਰਸਾਇਣਕ ਸਪਰੇਅ ਦੀ ਬਜਾਏ ਘਰੇਲੂ ਉਪਚਾਰਾਂ ਦੀ ਵਰਤੋਂ ਕਰੋ।
ਪੁਦੀਨੇ ਦੀ ਖੂਸ਼ਬੂ ਬਹੁਤ ਜਿਆਦਾ ਹੁੰਦੀ ਹੈ। ਜਿਹੜੀ ਕਾਕਰੋਚਾਂ ਨੂੰ ਪਸੰਦ ਨਹੀਂ ਆਉਂਦੀ। ਇਸ ਲਈ ਪੁਦੀਨੇ ਦੇ ਰਸ ਨੂੰ ਪਾਣੀ ਵਿਚ ਮਿਲਾਕੇ ਘਰ ਵਿਚ ਸਪ੍ਰੈ ਕਰੋ।
ਨਿੰਮ ਪਾਊਡਰ ਜਾਂ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਨਿੰਮ ਦਾ ਤੇਲ ਥੋੜ੍ਹੇ ਜਿਹੇ ਪਾਣੀ ਵਿੱਚ ਮਿਲਾਓ ਅਤੇ ਜਿੱਥੇ ਕਾਕਰੋਚ ਆ ਰਹੇ ਹਨ ਉੱਥੇ ਸਪਰੇਅ ਕਰੋ।
ਲਸਣ, ਪਿਆਜ ਅਤੇ ਮਿਰਚ ਨੂੰ ਪਾਣੀ ਵਿਚ ਉਬਾਲ ਲਉ, ਠੰਡਾ ਹੋਣ ਤੇ ਸਪਰੇਅ ਬੋਤਲ ਵਿਚ ਰੱਖੋ। ਜਿੱਥੇ ਕਾਕਰੋਚ ਦਿਖਣ ਉੱਥੇ ਮਾਰੋ।
ਤੇਜਪੱਤਾ ਦੀ ਖੂਸ਼ਬੂ ਕਾਫੀ ਜ਼ਿਆਦਾ ਸਟ੍ਰੋਗ ਹੁੰਦੀ ਹੈ। ਇਸ ਨੂੰ ਪੀਠ ਕੇ ਤੁਸੀਂ ਆਪਣੇ ਰਵਾਜੀਆਂ, ਅਲਮਾਰੀਆਂ ਵਿਚ ਰੱਖ ਸਕਦੇ ਹੋ।
ਨਿੰਬੂ ਦੇ ਰਸ ਵਿੱਚ ਸਿਟਰਿਕ ਐਸਿਡ ਹੁੰਦਾ ਹੈ। ਇਸੇ ਲਈ ਇਹ ਕਾਕਰੋਚਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਥੋੜ੍ਹੇ ਜਿਹੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਸਪਰੇਅ ਕਰੋ।