27-08- 2025
TV9 Punjabi
Author: Sandeep Singh
ਗੋਆ ਪਹਿਲੀ ਵਾਰ FIDE ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ ਇਹ ਟੂਰਨਾਮੈਂਟ 25 ਅਕਤੂਬਰ ਤੋਂ 27 ਨਵੰਬਰ 2025 ਤੱਕ ਖੇਡਿਆ ਜਾਵੇਗਾ।
FIDE ਵਿਸ਼ਵ ਕੱਪ 23 ਸਾਲ ਬਾਅਦ ਭਾਰਤ ਵਿਚ ਹੋਵੇਗਾ। ਇਹ ਟੂਰਨਾਮੈਂਟ ਆਖਰੀ ਵਾਰ ਭਾਰਤ ਵਿਚ 2002 ਚ ਹੋਇਆ ਸੀ। ਜਦੋਂ ਮਹਾਨ ਵਿਸ਼ਵਆਨੰਦ ਨੇ ਖਿਤਾਬ ਜਿੱਤਿਆ ਸੀ।
FIDE ਵਿਸ਼ਵ ਕੱਪ ਵਿਚ 206 ਖਿਡਾਰੀ 20 ਲੱਖ ਅਮਰੀਕੀ ਡਾਲਰ ਦੇ ਇਨਾਮ ਲਈ ਖੇਡਣਗੇ।
FIDE ਵਿਸ਼ਵ ਕੱਪ ਨਾਕਆਊਟ ਫਾਰਮੈਟ ਵਿੱਚ ਖੇਡਿਆ ਜਾਵੇਗਾ। ਸਿਖਰਲੇ 50 ਖਿਡਾਰੀ ਸ਼ੁਰੂਆਤੀ ਦੌਰ ਦਾ ਹਿੱਸਾ ਨਹੀਂ ਹੋਣਗੇ। ਜਦੋਂ ਕਿ ਬਾਕੀ ਖਿਡਾਰੀ ਪਹਿਲੇ ਦੌਰ ਤੋਂ ਸ਼ੁਰੂਆਤ ਕਰਨਗੇ।
FIDE ਦੇ ਪ੍ਰਧਾਨ ਅਕਰਾਦੀ ਨੇ ਕਿਹਾ ਕਿ ਭਾਰਤ ਕਲਾਸਿਕ ਖਿਡਾਰੀਆਂ ਅਤੇ ਉਤਸ਼ਾਹੀ ਪ੍ਰਸ਼ੰਸਕਾਂ ਦੇ ਨਾਲ ਸਭ ਤੋਂ ਮਜ਼ਬੂਤ ਸ਼ਤਰੰਜ ਦੇਸ਼ਾਂ ਵਿੱਚੋਂ ਇੱਕ ਹੈ। ਸਾਨੂੰ ਗੋਆ ਵਿੱਚ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ 'ਤੇ ਮਾਣ ਹੈ।
AICF ਦੇ ਪ੍ਰਧਾਨ ਨਿਤਿਨ ਨਾਰੰਗ ਨੇ ਨੇ ਕਿਹਾ, ਕਿ ਅਸੀਂ ਧੰਨਵਾਦੀ ਹਾਂ ਫਿਡੇ ਦੇ ਕਿ ਉਨ੍ਹਾਂ ਨੇ ਭਾਰਤ ਨੂੰ ਵਿਸ਼ਵ ਕੱਪ ਵਿਚ ਮੇਜ਼ਬਾਨੀ ਕਰਨ ਲਈ ਚੁਣਿਆ