1 June 2024
TV9 Punjabi
Author: Isha Sharma
ਸਵੇਰੇ 7 ਵਜੇ ਤੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ ਚੱਲ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਸਵੇਰੇ 11 ਵਜੇ ਤੱਕ 23.91 ਫੀਸਦੀ ਵੋਟਿੰਗ ਹੋਈ ਹੈ।
ਇਸ ਦੌਰਾਨ ਕਈ ਥਾਵਾਂ 'ਤੇ ਲੋਕਾਂ ਨੂੰ ਵੋਟ ਪਾਉਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਲੁਧਿਆਣਾ, ਗੁਰਦਾਸਪੁਰ ਅਤੇ ਬਠਿੰਡਾ ਵਿੱਚ ਈਵੀਐਮ ਮਸ਼ੀਨਾਂ ਖ਼ਰਾਬ ਹੋਣ ਕਾਰਨ ਵੋਟਾਂ ਪਾਉਣ ਲੱਗੇ ਲੋਕਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ।
ਬਠਿੰਡਾ ਵਿੱਚ ਈਵੀਐਮ ਖ਼ਰਾਬ ਹੋਣ ਕਾਰਨ ‘ਆਪ’ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੋਟ ਪਾਉਣ ਲਈ ਇੰਤਜ਼ਾਰ ਕੀਤਾ।
ਫਰੀਦਕੋਟ 'ਚ ਤੇਜ਼ ਹਨੇਰੀ ਕਾਰਨ ਪੋਲਿੰਗ ਬੂਥ ਦਾ ਸ਼ੈੱਡ ਉੱਡ ਗਿਆ। ਜਿਸ ਕਾਰਨ ਉਥੇ ਡਿਊਟੀ ਕਰ ਰਹੇ ਮੁਲਾਜ਼ਮ ਵਾਲ-ਵਾਲ ਬਚ ਗਏ।
ਫਿਰੋਜ਼ਪੁਰ ਸੀਟ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਦੀ ਈਵੀਐਮ 'ਤੇ ਵੋਟ ਪਾਉਣ ਦੀ ਵੀਡੀਓ ਵਾਇਰਲ ਹੋਈ ਹੈ। ਉਹ 'ਆਪ' ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਹਨ
ਫਦੀਦਕੋਟ ਦੇ ਸੁਸਾਇਟੀ ਨਗਰ ਵਿਚ ਬੂਥ ਨੰਬਰ 105 ਤੇ ਤੈਨਾਤ ਮਹਿਲਾ BLO ਨਾਲ ਦੁਰਵਿਵਹਾਰ ਦਾ ਮਾਮਲਾ ਆਇਆ ਸਾਹਮਣੇ।