ਪੰਜਾਬ ਦੀਆਂ 13 ਲੋਕ ਵੋਟਿੰਗ ਜਾਰੀ, ਦਿੱਗਜ ਆਪਣੀ ਵੋਟ ਹੱਕ ਦਾ ਕਰ ਰਹੇ ਇਸਤੇਮਾਲ

1 June 2024

TV9 Punjabi

Author: Isha Sharma

//images.tv9punjabi.comwp-content/uploads/2024/06/WhatsApp-Video-2024-06-01-at-9.03.40-AM.mp4"/>

ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਵੋਟ ਕਰਨ ਪਹੁੰਚੇ । 

ਸੀਐਮ ਮਾਨ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਪਣੀ ਵੋਟ ਹੱਕ ਦੀ ਵਰਤੋ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਨਜ਼ਰ ਆਏ।

 ਰਾਜਾ ਵੜਿੰਗ 

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਆਪਣੀ ਵੋਟ ਹੱਕ ਦਾ ਕੀਤਾ ਇਸਤੇਮਾਲ। 

ਕੁਲਦੀਪ ਧਾਲੀਵਾਲ 

ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਪਾਈ ਵੋਟ ਅਤੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। 

ਗੁਰਜੀਤ ਔਜਲਾ 

ਚੰਡੀਗੜ੍ਹ ਤੋਂ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੇ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਬੀਜੇਪੀ ਦੀ ਸ਼ਾਨਦਾਰ ਜਿੱਤ ਹੋਵੇਗੀ।

ਸੰਜੇ ਟੰਡਨ ਨੇ ਪਾਈ ਵੋਟ

ਕ੍ਰਿਕਟਰ ਹਰਭਜਨ ਸਿੰਘ ਨੇ ਜਲੰਧਰ ਵਿਖੇ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵੀਆਈਪੀ ਕਲਚੱਰ ਖਤਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾ ਲੰਗਰ ਦੀ ਲਾਇਨ ਵਿੱਚ ਲੱਗ ਸਕਦੇ ਹਾਂ। ਸਾਨੂੰ ਲਾਇਨ ਵਿੱਚ ਲੱਗ ਕੇ ਵੋਟ ਪਾਉਣੀ ਚਾਹੀਦੀ ਹੈ।

ਹਰਭਜਨ ਸਿੰਘ

ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਆਪਣੀ ਪਤਨੀ ਨਾਲ ਵੋਟ ਹੱਕ ਦਾ ਇਸਤੇਮਾਲ ਕਰਨ ਲਈ ਮੁਹਾਲੀ ਪਹੁੰਚੇ। 

ਕਰਮਜੀਤ ਅਨਮੋਲ

ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਪਿੰਡ ਘੋਹ ਦੇ ਬੂਥ ਨੰਬਰ 98 ‘ਤੇ ਪਰਿਵਾਰ ਸਮੇਤ ਆਪਣੀ ਵੋਟ ਪਾਈ।

ਦਿਨੇਸ਼ ਸਿੰਘ ਬੱਬੂ ਨੇ ਵੋਟ ਪਾਈ

ਖਡੂਰ ਸਾਹਿਬ ਲੋਕ ਸਭਾ: 'ਆਪ' ਉਮੀਦਵਾਰ ਲਾਲਜੀਤ ਭੁੱਲਰ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਵੋਟ ਪਾਈ।

ਲਾਲਜੀਤ ਭੁੱਲਰ

ਬਠਿੰਡਾ ਲੋਕ ਸਭਾ: ‘ਆਪ’ਉਮੀਦਵਾਰ ਗੁਰਮੀਤ ਖੁੱਡੀਆਂ ਨੇ ਅੱਜ ਵੋਟ ਪਾਈ।

ਬਠਿੰਡਾ 

ਫ਼ਿਰੋਜ਼ਪੁਰ ਲੋਕ ਸਭਾ: 'ਆਪ' ਉਮੀਦਵਾਰ ਕਾਕਾਜਗਦੀਪ ਨੇ ਅੱਜ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਪਣੀ ਵੋਟ ਪਾਈ।

ਕਾਕਾਜਗਦੀਪ

ਲੋਕਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਪਰਿਵਾਰ ਸਮੇਤ ਵੋਟ ਪਾ ਕੇ ਆਪਣੇ ਲੋਕਤੰਤਰੀ ਹੱਕ ਦੀ ਵਰਤੋਂ ਕੀਤੀ ਗਈ। 

ਧਰਮਵੀਰ ਗਾਂਧੀ 

ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਅੱਜ ਵੋਟਿੰਗ, 81 ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ