ਇਸ ਤਰ੍ਹਾਂ ਪੀ ਰਹੇ ਹੋ ਕੌਫੀ ਤਾਂ ਹੋ ਸਕਦਾ ਹੈ ਕੈਂਸਰ ਦਾ ਖ਼ਤਰਾ

30 Jan 2024

TV9 Punjabi

ਸਰਦੀਆਂ ਹੋਂਣ ਜਾਂ ਗਰਮੀਆਂ ਲੋਕ ਕੌਫੀ ਪੀਂਦੇ ਹੀ ਹਨ। ਕੁਝ ਲੋਕ ਤਾਂ ਦਿਨ 'ਚ ਚਾਰ ਤੋਂ ਪੰਜ ਵਾਰ ਕੌਫੀ ਪੀ ਲੈਂਦੇ ਹਨ ਪਰ ਇਸ ਨਾਲ ਨੁਕਸਾਨ ਹੋ ਸਕਦਾ ਹੈ।

ਕੌਫੀ

ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਹੈ, ਜਿਸ 'ਚ ਪਾਇਆ ਗਿਆ ਕਿ ਕੌਫੀ ਪੀਣ ਨਾਲ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ।

ਕੈਂਸਰ ਦਾ ਖ਼ਤਰਾ

ਰਿਸਰਚ 'ਚ ਕਿਹਾ ਗਿਆ ਕਿ ਜੋ ਲੋਕ ਗਰਮ ਕੌਫੀ ਪੀਂਦੇ ਹਨ, ਉਨ੍ਹਾਂ ਨੂੰ ਕੈਂਸਰ ਹੋਣ ਦਾ ਖਦਸ਼ਾ ਨਾ ਪੀਣ ਵਾਲਿਆਂ ਦੀ ਤੁਲਨਾ 'ਚ ਜ਼ਿਆਦਾ ਹੁੰਦਾ ਹੈ।

ਗਰਮ ਕੌਫੀ

ਰਿਸਰਚ 'ਚ ਦੱਸਿਆ ਗਿਆ ਕਿ ਗਰਮ ਕੌਫੀ ਪੀਣ ਨਾਲ ਗਲੇ 'ਚ ਜੋ ਖਾਣੇ ਵਾਲੀ ਨਲੀ ਹੁੰਦੀ ਹੈ, ਉਸ 'ਚ ਕੈਂਸਰ ਹੋ ਸਕਦਾ ਹੈ। ਇਸ ਕੈਂਸਰ ਦਾ ਰਿਸਕ 2 ਗੁਣਾਂ ਤੱਕ ਵਧ ਸਕਦਾ ਹੈ।

ਇਸ ਕੈਂਸਰ ਦਾ ਰਿਸਕ

ਇਹ ਰਿਸਰਚ 5 ਲੱਖ ਲੋਕਾਂ 'ਤੇ ਕੀਤੀ ਗਈ ਹੈ। ਰਿਸਰਚ 'ਚ ਰੋਜ਼ ਕੌਫੀ ਪੀਣ ਵਾਲੇ ਲੋਕਾਂ ਦਾ ਡਾਟਾ ਨਿਕਾਲਿਆ ਗਿਆ। ਇਸ 'ਚ ਪਤਾ ਚਲਦਾ ਹੈ ਕਿ ਜ਼ਿਆਦਾ ਗਰਮ ਕੌਫੀ ਪੀਣ ਵਾਲਿਆਂ ਨੂੰ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।

5 ਲੱਖ ਲੋਕਾਂ 'ਤੇ ਰਿਸਰਚ

ਕਲੀਨਿਕਲ ਨਿਊਟ੍ਰਿਸ਼ਨ ਜਰਨਲ 'ਚ ਪ੍ਰਕਾਸ਼ਿਤ ਇਸ ਰਿਸਰਚ 'ਚ ਦੱਸਿਆ ਗਿਆ ਕਿ ਜਿਆਦਾ ਗਰਮ ਕੌਫੀ ਪੀਣ ਨਾਲ ਗਲੇ ਅੰਦਰ ਜ਼ਖ਼ਮ ਬਣਦੇ ਹਨ ਜੋ ਬਾਅਦ ਵਿੱਚ ਕੈਂਸਰ ਵਿੱਚ ਬਦਲ ਸਕਦੇ ਹਨ।

ਗਲੇ 'ਚ ਇੰਜਰੀ

ਰਿਸਰਚ 'ਚ ਕਿਹਾ ਗਿਆ ਹੈ ਕਿ ਲੋਕਾਂ ਨੂੰ ਜ਼ਿਆਦਾ ਗਰਮ ਕੌਫੀ ਪੀਣ ਤੋਂ ਬਚਣਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਕੌਫੀ ਥੋੜੀ ਠੰਡੀ ਕਰਕੇ ਹੀ ਪੀਓ।

ਕਰੋ ਪਰਹੇਜ਼

ਸਰੀਰ 'ਚ ਖੂਨ ਵਧਾਉਣ ਲਈ ਖਾਓ ਇਹ ਫੂਡਸ