19-05- 2025
TV9 Punjabi
Author: Isha Sharma
ਬਹੁਤ ਸਾਰੇ ਲੋਕਾਂ ਨੂੰ ਇੱਕ ਚੀਜ਼ ਨੂੰ ਦੂਜੀ ਵਿੱਚ ਮਿਲਾ ਕੇ ਖਾਣ ਦੀ ਆਦਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਹਾਨੂੰ ਅੰਬ ਦੇ ਨਾਲ ਕੁਝ ਚੀਜ਼ਾਂ ਖਾਣ ਦੀ ਆਦਤ ਹੈ, ਤਾਂ ਹੁਣੇ ਆਪਣੀ ਇਸ ਆਦਤ ਨੂੰ ਬਦਲ ਦਿਓ।
ਅੰਬ ਦੇ ਨਾਲ ਕੁਝ ਚੀਜ਼ਾਂ ਖਾਣ ਨਾਲ ਇਹ ਹੋਰ ਵੀ ਨੁਕਸਾਨਦੇਹ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਆਯੁਰਵੈਦਿਕ ਮਾਹਿਰ ਡਾ. ਕਿਰਨ ਗੁਪਤਾ ਨੇ ਦੱਸਿਆ ਹੈ ਕਿ ਅੰਬ ਦੇ ਨਾਲ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ਅੰਬ ਦੇ ਨਾਲ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਇਕੱਠੇ ਲੈਂਦੇ ਹਨ। ਹਾਲਾਂਕਿ, ਆਯੁਰਵੇਦ ਇਸਨੂੰ ਗਲਤ Combination ਮੰਨਦਾ ਹੈ।
ਦਹੀਂ ਅਤੇ ਅੰਬ ਦੋਵੇਂ ਸੁਆਦੀ ਲੱਗਦੇ ਹਨ, ਪਰ ਜੇਕਰ ਇਕੱਠੇ ਖਾਧੇ ਜਾਣ ਤਾਂ ਇਹ ਮਿਸ਼ਰਣ ਖੰਘ ਅਤੇ ਬਲਗਮ ਨੂੰ ਵਧਾ ਸਕਦਾ ਹੈ।
ਅੰਬ ਦੇ ਨਾਲ ਕਿਸੇ ਵੀ ਕਿਸਮ ਦਾ ਮਾਸਾਹਾਰੀ ਭੋਜਨ ਖਾਣ ਨਾਲ Skin ਐਲਰਜੀ ਹੋ ਸਕਦੀ ਹੈ।
ਅੰਬ ਦੇ ਨਾਲ ਸੰਤਰੇ, ਕੀਵੀ ਜਾਂ ਅਨਾਨਾਸ ਵਰਗੇ ਖੱਟੇ ਫਲ ਨਹੀਂ ਖਾਣੇ ਚਾਹੀਦੇ। ਇਸ ਨਾਲ ਪੇਟ ਦੀ ਐਸਿਡਿਟੀ, ਗੈਸ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।