ਭੁੱਲ ਕੇ ਵੀ ਇਨ੍ਹਾਂ ਚੀਜ਼ਾਂ ਨੂੰ ਫਰਿੱਜ 'ਚ ਕਦੇ ਨਾ ਰੱਖਿਓ

4 Sep 2023

TV9 Punjabi

ਜੈਮ,ਜੈਲੀ ਅਤੇ ਸੌਸ ਨੂੰ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ ਹੈ। ਕਿਉਂਕਿ ਇਨ੍ਹਾਂ 'ਚ ਵਿਨੇਗਾ ਤੇ ਪ੍ਰੀਜ਼ਰਵੇਟਿਵ ਦੀ ਵਰਤੋਂ ਕੀਤੀ ਜਾਂਦੀ ਹੈ।

ਸੌਸ,ਜੈਮ,ਜੈਲੀ ਨਾ ਰੱਖੋ

Pic Credit: Pixabay

ਆਲੂਆਂ ਨੂੰ ਫਰਿੱਜ 'ਚ ਰੱਖਣਾ ਮਨਾ ਕੀਤਾ ਜਾਂਦਾ ਹੈ। ਕਿਉਂਕਿ ਫਰਿੱਜ ਆਲੂ ਦੇ ਸਟਾਰਚ ਨੂੰ ਖਰਾਬ ਕਰ ਦਿੰਦਾ ਹੈ। 

ਆਲੂ

ਫਰਿੱਜ ਦਾ ਤਾਪਮਾਨ ਕੇਲੇ ਨੂੰ ਪੱਕਣ ਤੋਂ ਰੋਕਦਾ ਹੈ। ਇਸ ਲਈ ਕੇਲੇ ਨੂੰ ਸਾਧਾਰਨ ਤਾਪਮਾਨ ਤੇ ਰੱਖੋ ਜਿਸ ਨਾਲ ਇਹ ਆਸਾਨੀ ਨਾਲ ਪੱਕ ਜਾਂਦਾ ਹੈ। 

ਕੇਲਾ

ਕੌਫੀ ਨੂੰ ਫਰਿੱਜ 'ਚ ਰੱਖਣ ਨਾਲ ਇਹ ਸੰਘਣੀ ਹੋ ਜਾਂਦੀ ਹੈ ਅਤੇ ਜੰਮ ਜਾਂਦੀ ਹੈ। ਇਸ ਲਈ ਇਸ ਨੂੰ ਫਰਿੱਜ 'ਚ ਬਿਲਕੁਲ ਨਹੀਂ ਰੱਖਣਾ ਚਾਹੀਦਾ ਹੈ। 

ਕੌਫੀ

ਬਰੈੱਡ ਨੂੰ ਫਰਿੱਜ ਚ ਰੱਖਣ ਤੋਂ ਪਰਹੇਜ਼ ਕਰੋ। ਫਰਿੱਜ ਚ ਇਸ ਦੇ ਜਲਦੀ ਖਰਾਬ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। 

ਬਰੈੱਡ 

ਟਮਾਟਰਾਂ ਨੂੰ ਵੀ ਫਰਿੱਜ ਚ ਰੱਖਣ ਤੋਂ ਬਚੋ । ਕਿਉਂਕਿ ਇਸਦਾ ਤਾਪਮਾਨ ਟਮਾਟਰਾਂ ਦੀ ਬਾਹਰੀ ਪਰਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। 

ਟਮਾਟਰ

ਪਿਆਜ਼ ਨੂੰ ਕਦੇ ਵੀ ਫਰਿੱਜ ਚ ਨਹੀਂ ਰੱਖਣਾ ਚਾਹੀਦਾ। ਜੇਕਰ ਪਿਆਜ਼ ਕੱਟਿਆ ਹੋਇਆ ਹੋਵੇ ਤਾਂ ਹੀ ਇਸ ਨੂੰ ਫਰਿੱਜ ਚ ਰੱਖਣਾ ਚਾਹੀਦਾ ਹੈ।

ਪਿਆਜ਼

ਸ਼ਹੀਦ ਨੂੰ ਕਦੇ ਵੀ ਬਹੁਤ ਗਰਮ ਜ਼ਾਂ ਠੰਢੇ ਤਾਪਮਾਨ 'ਚ ਨਾ ਰੱਖੋ। ਇਸ ਨਾਲ ਸ਼ਹਿਦ ਕ੍ਰਿਸਟਲਾਈਜ਼ ਹੋ ਜਾਂਦਾ ਹੈ। ਜਿਸ ਕਾਰਨ ਇਸ ਦੇ ਕੁਦਰਤੀ ਗੁਣ ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਹਨ। 

ਸ਼ਹੀਦ 

ਲਸਣ ਨੂੰ ਫਰਿੱਜ 'ਚ ਰੱਖਣ ਨਾਲ ਇਹ ਨਰਮ ਹੋ ਜਾਂਦਾ ਹੈ ਅਤੇ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਗੁਣਕਾਰੀ ਗੁਣ ਖ਼ਤਮ ਹੋਣ ਲੱਗ ਜਾਂਦੇ ਹਨ।

ਲਸਣ

ਜਸਪ੍ਰੀਤ ਬੁਮਰਾਹ ਦੇ ਘਰ ਆਇਆ ਨੰਨ੍ਹਾ ਮਹਿਮਾਨ