4 Sep 2023
TV9 Punjabi
Pic Credit: Pixabay
ਬਦਲ ਰਹੀ ਜੀਵਨ ਸ਼ੈਲੀ 'ਚ ਅੱਜਕੱਲ੍ਹ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ ਆਮ ਗੱਲ ਹੈ
ਨੌਕਰੀ,ਬਿਜ਼ਨੈਸ ਤੇ ਹੋਰ ਕਾਰਨਾਂ ਕਰ ਕੇ ਬਹੁਤ ਸਾਰੇ ਜੋੜਿਆਂ ਨੂੰ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ 'ਚ ਰਹਿਣਾ ਪੈਂਦਾ ਹੈ
ਇਹ ਟਿਪਸ ਤੁਹਾਡੇ ਲਾਂਗ ਡਿਸਟੈਂਸ ਰਿਲੇਸ਼ਨਸ਼ਿਪ ਨੂੰ ਟੁੱਟਣ ਤੋਂ ਬਚਾਉਣਗੇ
ਤੁਹਾਨੂੰ ਇੱਕ ਦੂਜੇ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ। ਮਨ 'ਚ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਹੀਂ ਹੋਣਾ ਚਾਹੀਦਾ।
ਝੂਠ ਰਿਸ਼ਤਿਆਂ ਨੂੰ ਕਮਜ਼ੋਰ ਕਰਦੇ ਹਨ। ਤੁਹਾਡੇ ਇੱਕ ਝੂਠ ਕਾਰਨ ਤੁਹਾਡੇ ਜੀਵਨ ਸਾਥੀ ਦਾ ਤੁਹਾਡੇ ਤੋਂ ਵਿਸ਼ਵਾਸ ਉੱਠ ਸਕਦਾ ਹੈ।
ਕਦੇ ਵੀ ਆਪਣੇ ਰਿਸ਼ਤੇ ਦੀ ਤੁਲਨਾ ਹੋਰਾਂ ਜੋੜਿਆਂ ਨਾਲ ਨਹੀਂ ਕਰਨੀ ਚਾਹੀਦੀ। ਇਸ ਕਾਰਨ ਤੁਹਾਡੇ ਰਿਸ਼ਤੇ 'ਚ ਦੂਰੀ ਆ ਸਕਦੀ ਹੈ।
ਲਾਂਗ ਡਿਸਟੈਂਸ ਰਿਲੇਸ਼ਨਸ਼ਿਪ 'ਚ ਤੁਹਾਨੂੰ ਆਪਣੇ ਪਾਰਟਨਰ ਤੋਂ ਵਧੇਰੇ ਉਮੀਦਾਂ ਨਹੀਂ ਲਗਾਉਣੀਆਂ ਚਾਹੀਦੀਆਂ।
ਲਾਂਗ ਡਿਸਟੈਂਸ ਰਿਲੇਸ਼ਨਸ਼ਿਪ 'ਚ ਕਦੇ ਵੀ ਆਪਣੇ ਪਾਰਟਨਰ ਤੋਂ ਅਸੁਰੱਖਿਅਤ ਮਹਿਸੂਸ ਨਹੀਂ ਕਰਨਾ ਚਾਹੀਦਾ। ਇਸ ਨਾਲ ਰਿਸ਼ਤਾ ਕਮਜ਼ੋਰ ਹੁੰਦਾ ਹੈ।