09-12- 2024
TV9 Punjabi
Author: Isha Sharma
ਇਨ੍ਹੀਂ ਦਿਨੀਂ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ Concerts ਵੱਖ-ਵੱਖ ਸ਼ਹਿਰਾਂ 'ਚ ਚੱਲ ਰਹੇ ਹਨ। ਲੋਕਾਂ 'ਚ Concerts ਦਾ ਕਾਫੀ ਕ੍ਰੇਜ਼ ਹੈ।
Pic Credit: Instagram
ਦਿਲਜੀਤ ਦੇ ਕਰੋੜਾਂ ਪ੍ਰਸ਼ੰਸਕ ਹਨ। ਉਹ ਨਾ ਸਿਰਫ਼ ਇੱਕ ਸ਼ਾਨਦਾਰ ਗਾਇਕ ਹਨ ਸਗੋਂ ਇੱਕ ਸ਼ਾਨਦਾਰ ਅਦਾਕਾਰ ਵੀ ਹਨ।
diljit dosanjh
ਉਨ੍ਹਾਂ ਨੇ ਕਈ ਪੰਜਾਬੀ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਮਸ਼ਹੂਰ ਜੱਟ ਏਕ ਜੂਲੀਅਟ ਸੀਰੀਜ਼ ਦੀਆਂ ਫ਼ਿਲਮਾਂ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਹਿੰਦੀ ਸਿਨੇਮਾ 'ਚ ਵੀ ਆਪਣਾ ਜਲਵਾ ਬਿਖੇਰਿਆ ਹੈ। ਜਿਵੇਂ- ਉੜਤਾ ਪੰਜਾਬ ਅਤੇ ਖੁਸ਼ਖਬਰੀ।ਕਈ ਹਿੱਟ ਫਿਲਮਾਂ
ਪਰ ਕੀ ਤੁਸੀਂ ਜਾਣਦੇ ਹੋ ਕਿ ਦਿਲਜੀਤ ਨੇ ਆਪਣੇ ਇੱਕ ਸ਼ੌਂਕ ਲਈ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਸੀ। ਇਸੇ ਸ਼ੌਂਕ ਕਾਰਨ ਉਹ ਅੱਜ ਇਸ ਮੁਕਾਮ ਤੱਕ ਪਹੁੰਚੇ ਹਨ।
ਦਿਲਜੀਤ ਦੋਸਾਂਝ ਦਾ ਅਸਲੀ ਨਾਂ ਦਿਲਜੀਤ ਸਿੰਘ ਦੋਸਾਂਝ ਹੈ। ਪੜ੍ਹਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਮੁੱਢਲੀ ਪੜ੍ਹਾਈ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਤੋਂ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਅਲਮਨਾਰ ਪਬਲਿਕ ਸਕੂਲ ਤੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ। ਦਿਲਜੀਤ ਦੋਸਾਂਝ ਨੂੰ ਬਚਪਨ ਤੋਂ ਹੀ ਸੰਗੀਤ ਵਿੱਚ ਡੂੰਘੀ ਦਿਲਚਸਪੀ ਸੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਨੇ 10ਵੀਂ ਤੋਂ ਬਾਅਦ ਹੋਰ ਪੜ੍ਹਾਈ ਨਹੀਂ ਕੀਤੀ। ਇਸ ਦੀ ਬਜਾਏ ਉਨ੍ਹਾਂ ਨੇ ਆਪਣਾ ਸਾਰਾ ਸਮਾਂ ਸੰਗੀਤ ਨੂੰ ਸਮਰਪਿਤ ਕੀਤਾ।
ਦੋਸਾਂਝ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2005 'ਚ ਆਪਣੀ ਐਲਬਮ 'ਸਮਾਇਲ' ਨਾਲ ਕੀਤੀ ਸੀ। ਇਹ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਿਹਾ ਕਿ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।