ਸੀਐਮ, ਸਾਧੂ, ਮੌਨੀ ਬਾਬਾ ਤੇ ਸੜਕਾਂ 'ਤੇ ਸੈਲਾਬ... ਬਾਗੇਸ਼ਵਰ ਬਾਬਾ ਦੀ ਸਨਾਤਨ ਪਦਯਾਤਰਾ ਦੇ ਵਿਲੱਖਣ ਪਲ

10-11- 2025

TV9 Punjabi

Author: Ramandeep Singh

Pic:  ਬਾਗੇਸ਼ਵਰ ਧਾਮ ਸਰਕਾਰ

ਇਨ੍ਹੀਂ ਦਿਨੀਂ ਬਾਗੇਸ਼ਵਰ ਧਾਮ ਦੇ ਮਹੰਤ ਧੀਰੇਂਦਰ ਸ਼ਾਸਤਰੀ ਸਨਾਤਨ ਹਿੰਦੂ ਏਕਤਾ ਪਦਯਾਤਰਾ ਦੀ ਅਗਵਾਈ ਕਰ ਰਹੇ ਹਨ। 7 ਨਵੰਬਰ ਨੂੰ ਸ਼ੁਰੂ ਹੋਈ ਇਹ ਪੈਦਲ ਯਾਤਰਾ 16 ਨਵੰਬਰ ਤੱਕ ਜਾਰੀ ਰਹੇਗੀ।

ਸਨਾਤਨ ਹਿੰਦੂ ਏਕਤਾ ਪਦਯਾਤਰਾ

ਬਾਗੇਸ਼ਵਰ ਬਾਬਾ ਦੁਆਰਾ ਇਸ ਪਦਯਾਤਰਾ ਦਾ ਮੁੱਖ ਉਦੇਸ਼ ਸਾਰੇ ਸਨਾਤਨੀਆਂ 'ਚ ਏਕਤਾ ਕਾਇਮ ਕਰਨਾ ਹੈ। ਇਹ ਪਦਯਾਤਰਾ 9 ਨਵੰਬਰ ਨੂੰ ਹਰਿਆਣਾ ਪਹੁੰਚੀ।

ਮੁੱਖ ਉਦੇਸ਼ ਕੀ ਹੈ?

ਹਰਿਆਣਾ 'ਚ ਇਸ ਸਨਾਤਨ ਹਿੰਦੂ ਏਕਤਾ ਪਦਯਾਤਰਾ 'ਚ ਕਈ ਰਾਜਨੀਤਿਕ ਤੇ ਸਮਾਜਿਕ ਹਸਤੀਆਂ ਨੇ ਭਾਗ ਲਿਆ। ਸੜਕਾਂ 'ਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ।

ਵੱਡੀ ਗਿਣਤੀ 'ਚ ਲੋਕਾਂ ਨੇ ਸ਼ਮੂਲੀਅਤ 

ਪਦਯਾਤਰਾ ਦੇ ਤੀਜੇ ਦਿਨ ਆਖ਼ਰੀ ਮੁਕਾਮ ’ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਬਾਗੇਸ਼ਵਰ ਧਾਮ ਦੀ ਸਨਾਤਨ ਹਿੰਦੂ ਏਕਤਾ ਪਦਯਾਤਰਾ ਦੇ ਮਹੰਤ ਧੀਰੇਂਦਰ ਸ਼ਾਸਤਰੀ ਨਾਲ ਸ਼ਾਮਲ ਹੋਏ।

ਸੀਐਮ ਸੈਣੀ ਦੀ ਵੀ ਸ਼ਿਰਕਤ 

ਇਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਧਰਿੰਦਰ ਸ਼ਾਸਤਰੀ ਦੀ ਪਦਯਾਤਰਾ ਦਾ ਸਵਾਗਤ ਕੀਤਾ। ਸੀਐਮ ਸੈਣੀ ਨੇ ਧੀਰੇਂਦਰ ਸ਼ਾਸਤਰੀ ਨੂੰ ਫੁੱਲ ਤੇ ਫਲ ਭੇਂਟ ਕੀਤੇ।

ਧੀਰੇਂਦਰ ਸ਼ਾਸਤਰੀ ਨੂੰ ਫਲ ਭੇਟ ਕੀਤੇ

ਗੋਰੇਲਾਲ ਕੁੰਜ ਦੇ ਰਾਜੇਂਦਰ ਦਾਸ ਮਹਾਰਾਜ ਤੇ ਅਧਿਆਵਰਾਹ ਪੀਠ ਦੇ ਮਹੰਤ ਮੋਨੀ ਬਾਬਾ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਮੰਚ 'ਤੇ ਮੌਜੂਦ ਸਨ।

ਸੰਤ ਮਹਾਂਪੁਰਸ਼ ਵੀ ਹਾਜ਼ਰ 

ਧਿਆਨਯੋਗ ਹੈ ਕਿ ਧੀਰੇਂਦਰ ਸ਼ਾਸਤਰੀ ਦੀ ਪਦਯਾਤਰਾ ਦਿੱਲੀ ਦੇ ਛਤਰਪੁਰ ਸਥਿਤ ਕਾਤਯਾਨੀ ਮਾਤਾ ਮੰਦਿਰ ਤੋਂ ਸ਼ੁਰੂ ਹੋਈ ਸੀ। ਯਾਤਰਾ ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਿਰ 'ਚ ਸਮਾਪਤ ਹੋਵੇਗੀ।

ਵਰਿੰਦਾਵਨ 'ਚ ਸਮਾਪਤੀ