16 Sep 2023
TV9 Punjabi
ਜੀਰੇ 'ਚ ਮੌਜੂਦ ਪੋਸ਼ਤ ਤੱਤ ਵਾਲਾਂ ਨੂੰ ਪੋਸ਼ਨ ਦੇਣ ਚ ਮਦਦ ਕਰਦੇ ਹਨ। ਜਿਸ ਨਾਲ ਵਾਲਾਂ ਦਾ ਝੜਣਾ ਘੱਟ ਹੁੰਦਾ ਹੈ।
Credits:Freepik/Pixabay
ਜੀਰੇ ਵਾਲਾ ਪਾਣੀ ਸਕਿਨ ਅਤੇ ਵਾਲਾਂ ਦੋਵਾਂ ਲਈ ਮਦਦਗਾਰ ਹੈ।
ਜੀਰੇ 'ਚ Iron ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਖੂਨ 'ਚ ਹੀਮੋਗਲੋਬਿਨ ਦੀ ਮਾਤਰਾ ਨੂੰ ਵੱਧਾਉਣ ਦਾ ਕੰਮ ਕਰਦਾ ਹੈ।
ਇਸ ਨਾਲ ਅਨੀਮੀਆ ਦੀ ਸਮੱਸਿਆ ਨੂੰ ਠੀਕ ਕੀਤਾ ਜਾ ਸਕਦਾ ਹੈ।
ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ ਦੇ ਅਨੁਸਾਰ, ਜੀਰਾ ਮੈਟਾਬੌਲਿਕ ਰੇਟ ਨੂੰ ਵਧਾਉਣ 'ਚ ਵੀ ਮਦਦ ਕਰ ਸਕਦਾ ਹੈ।
ਜੀਰੇ ਦਾ ਪਾਣੀ ਸਭ ਨਾਲ ਭਾਰ ਨੂੰ ਕੰਟਰੋਲ 'ਚ ਰੱਖਣ 'ਚ ਵੀ ਕਾਫੀ ਮਦਦ ਮਿਲਦੀ ਹੈ।
ਜੀਰਾ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਜਵਾਨ ਤੇ ਚਮਕਦਾਰ ਰੱਖਣ 'ਚ ਮਦਦ ਕਰਦਾ ਹੈ।
ਜੀਰੇ ਦਾ ਪਾਣੀ ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।