ਜਲੰਧਰ ‘ਚ ਗੋਲੀਆਂ ਮਾਰਕੇ ਮਾਂ ਬੇਟੀ ਦੀ ਹੱਤਿਆ

17 Oct 2023

TV9 Punjabi

ਜਲੰਧਰ ਵਿੱਚ ਵੀ ਅਪਰਾਧ ਬਹੁਤ ਹੀ ਵੱਧ ਗਿਆ ਹੈ ਤੇ ਹੁਣ ਸ਼ਹਿਰ ਦੇ ਪਤਾਰਾ ਇਲਾਕੇ ‘ਚ ਪੈਂਦੇ ਪਿੰਡ ਭੁਜਬਲ ਦੇ ਨਾਲ ਲੱਗਦੇ ਅਮਰ ਨਗਰ ‘ਚ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਮਾਂ-ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਮਾਂ-ਧੀ ਦੀ ਗੋਲੀਆਂ ਮਾਰ ਕੇ ਹੱਤਿਆ

ਹੱਤਿਆ ਤੋਂ ਬਾਅਦ ਵਿੱਚ ਬਦਮਾਸ਼ਾਂ ਨੇ ਦੋਹਾਂ ਲਾਸ਼ ਨੂੰ ਘਰ ਵਿੱਚ ਹੀ ਪੈਟਰੋਲ ਸੁੱਟਕੇ ਸਾੜ ਦਿੱਤਾ। ਇਸ ਘਟਨਾ ਦੀ ਪੁਸ਼ਟੀ ਡੀਐੱਸਪੀ ਕੁੰਵਰ ਵਿਜੇ ਪ੍ਰਤਾਪ ਨੇ ਕੀਤੀ ਹੈ।

ਸਾੜੀਆ ਲਾਸ਼ਾਂ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਸਵੇਰੇ ਵਾਪਰੀ। ਜਦੋਂ ਅਣਪਛਾਤੇ ਹਮਲਾਵਰਾਂ ਨੇ ਆ ਕੇ ਜਗਤਾਰ ਦੀ ਪਤਨੀ ਅਤੇ ਉਸ ਦੀ ਬੇਟੀ ਨੂੰ ਗੋਲੀ ਮਾਰ ਦਿੱਤੀ।

ਅਣਪਛਾਤੇ ਹਮਲਾਵਰ

ਪਰਿਵਾਰ ਵਾਲਿਆਂ ਮੁਤਾਬਕ ਲੜਕੀ ਦਾ ਵਿਆਹ ਕਰੀਬ 4 ਸਾਲ ਪਹਿਲਾਂ ਹੋਇਆ ਸੀ। ਜਿਸ ਤੋਂ ਬਾਅਦ ਪਤੀ ਪਤਨੀ ਵਿਚਾਲੇ ਝਗੜਾ ਸ਼ੁਰੂ ਹੋ ਗਿਆ।

4 ਸਾਲ ਪਹਿਲਾਂ ਹੋਇਆ ਸੀ ਵਿਆਹ

ਪਰਿਵਾਰ ਨੇ ਅਮਰੀਕਾ ਰਹਿੰਦੇ ਜਵਾਈ ‘ਤੇ ਕਤਲ ਦਾ ਦੋਸ਼ ਲਾਇਆ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਦਾ ਮਾਹੌਲ ਬਣ ਗਿਆ।

ਪਰਿਵਾਰ ਨੇ ਜਵਾਈ ਤੇ ਲਗਾਏ ਇਲਜ਼ਾਮ

ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਪੁਲਿਸ ਨੇ ਸੀਸੀਟੀਵੀ ਕੈਮਰੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ ਅਤੇ ਬਾਈਕ ਸਵਾਰ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਦੋ ਬਾਈਕ ਸਵਾਰ ਸੀਸੀਟੀਵੀ ‘ਚ ਕੈਦ

ਪੰਜਾਬ ‘ਚ ਬਰਸਾਤ ਨੇ ਮੰਡੀਆਂ ਅਤੇ ਖੇਤਾਂ ‘ਚ ਝੋਨਾ ਕੀਤਾ ਖਰਾਬ