5 Mar 2024
TV9Punjabi
ਰਵਨੀਤ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਅੱਜ ਪੁਲਿਸ ਹਿਰਾਸਤ ਵਿੱਚ ਹੀ ਰਹਿਣਗੇ। ਲੁਧਿਆਣਾ ਪੁਲਿਸ ਦੋਵਾਂ ਨੂੰ ਕੱਲ੍ਹ ਮੁੜ ਕੋਰਟ ਵਿੱਚ ਪੇਸ਼ ਕਰੇਗੀ।
ਐਮਪੀ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਣੇ ਹਜ਼ਾਰਾਂ ਕਾਂਗਰਸੀ ਆਗੂਆਂ ਨੇ ਮੰਗਲਵਾਰ ਨੂੰ ਗ੍ਰਿਫਤਾਰੀ ਦਿੱਤੀ ਸੀ।
ਬਿੱਟੂ ਅਤੇ ਆਸ਼ੂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਮੈਡੀਕਲ ਕਰਵਾਉਣ ਦੇ ਲਈ ਸਿਵਿਲ ਹਸਪਤਾਲ ਲੁਧਿਆਣਾ ਵਿੱਚ ਲਜਾਇਆ ਗਿਆ।
ਅਦਾਲਤ ਨੇ ਉਹਨਾਂ ਨੂੰ ਕੱਲ੍ਹ ਮੁੜ ਤੋਂ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਕਿਹਾ ਗਿਆ, ਜਿਸ ਕਰਕੇ ਹੁਣ ਅੱਜ ਦੋਵਾਂ ਨੂੰ ਪੁਲਿਸ ਕਸਟਡੀ ਵਿੱਚ ਹੀ ਰਹਿਣਾ ਹੋਵੇਗਾ।
ਮੈਡੀਕਲ ਕਰਵਾਉਣ ਦੌਰਾਨ ਦੋਵਾਂ ਨਾਲ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਮੌਜੂਦ ਰਹੀ।
ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਕੱਲ ਮੁੜ ਤੋਂ ਪੇਸ਼ ਕਰਨ ਲਈ ਕਿਹਾ ਹੈ।
ਇਸ ਦੌਰਾਨ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਬਿੱਟੂ ਨੇ ਕਿਹਾ ਕਿ ਉਹ ਪੁਲਿਸ ਅਫਸਰਾਂ ਅਤੇ ਕਾਰਪੋਰੇਸ਼ਨ ਦੇ ਖਿਲਾਫ ਨਹੀਂ ਹਨ ਸਗੋਂ ਸਰਕਾਰ ਦੇ ਖਿਲਾਫ ਹਨ।