ਧੀ ਨੂੰ ਗੋਦ 'ਚ ਚੁੱਕ ਘਰ ਪਹੁੰਚੇ ਸੀਐਮ ਮਾਨ, ਦੇਖੋ ਵੀਡੀਓ

29 March 2024

TV9 Punjabi

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀਰਵਾਰ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੱਚੀ ਨੂੰ ਜਨਮ ਦਿੱਤਾ ਹੈ। 

ਧੀ ਦਾ ਜਨਮ

ਬੱਚਾ ਅਤੇ ਮਾਂ ਦੋਵੇਂ ਤੰਦਰੁਸਤ ਹਨ। ਇਸ ਦੇ ਨਾਲ ਹੀ ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੋਵੇਂ ਸ਼ੁੱਕਰਵਾਰ ਸਵੇਰੇ ਘਰ ਪਹੁੰਚੇ।

ਹਸਪਤਾਲ ਤੋਂ ਮਿਲੀ ਛੁੱਟੀ

ਇਸ ਮੌਕੇ ਸੀਐਮ ਭਗਵੰਤ ਮਾਨ ਖੁਦ ਪਰਿਵਾਰ ਨੂੰ ਲੈਣ ਹਸਪਤਾਲ ਪਹੁੰਚੇ ਸਨ। ਉਨ੍ਹਾਂ ਨੇ ਨਵਜੰਮੀ ਬੱਚੀ ਨੂੰ ਆਪਣੀ ਗੋਦ ਵਿੱਚ ਫੜਿਆ ਹੋਇਆ ਸੀ। 

ਗੋਦ 'ਚ ਚੁੱਕ ਘਰ ਪਹੁੰਚੇ

ਇਸ ਤੋਂ ਪਹਿਲਾਂ ਵੀਰਵਾਰ ਨੂੰ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਸੀ। ਇਸ ਵਿੱਚ ਲਿਖਿਆ ਸੀ ਕਿ ਵਾਹਿਗੁਰੂ ਨੇ ਉਨ੍ਹਾਂ ਦੀ ਬੇਟੀ ਨੂੰ ਅਸੀਸ ਦਿੱਤੀ ਹੈ ਅਤੇ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।

ਸੀਐਮ ਮਾਨ ਦਾ ਟਵੀਟ

ਮੋਹਾਲੀ ਦੇ ਫੇਜ਼-8 ਹਸਪਤਾਲ ਤੋਂ ਮੁੱਖ ਮੰਤਰੀ ਦੇ ਪਰਿਵਾਰ ਦਾ ਕਾਫਲਾ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਚੰਡੀਗੜ੍ਹ ਲਈ ਰਵਾਨਾ ਹੋਇਆ। ਇਸ ਮੌਕੇ ਕਾਫ਼ਲੇ ਵਿੱਚ ਕਈ ਵਾਹਨ ਸ਼ਾਮਲ ਸਨ। ਸੀਐਮ ਨੇ ਸਾਰੀ ਯਾਤਰਾ ਦੌਰਾਨ ਆਪਣੀ ਧੀ ਨੂੰ ਗੋਦ 'ਚ ਚੁੱਕ ਰੱਖਿਆ ਸੀ।

ਪੂਰੀ ਯਾਤਰਾ ਦੌਰਾਨ ਧੀ ਨਾਲ ਰਹੇ ਸੀਐਮ

ਜੇਲ੍ਹ ਕੋਈ ਵੀ ਹੋਵੇ ਚੱਲਦਾ ਸੀ ਮੁਖਤਾਰ ਦਾ ਸਿੱਕਾ, ਪੰਜਾਬ ਨਾਲ ਵੀ ਹੈ ਕੁਨੈਕਸ਼ਨ