29 Feb 2024
TV9Punjabi
ਸਿਹਤ ਕ੍ਰਾਂਤੀ ਵੱਲ ਪੰਜਾਬ ਨੇ ਇੱਕ ਹੋਰ ਕਦਮ ਪੁੱਟਿਆ ਹੈ। ਅੱਜ ਸੂਬੇ ਦੇ ਲੋਕਾਂ ਨੂੰ ਪੰਜਾਬ ਇੰਸਟੀਚਿਊਟ ਆਫ ਲੀਵਰ ਐਂਡ ਬਿਲੀਅਰੀ ਸਾਇੰਸਸ ਦਾ ਤੋਹਫ਼ਾ ਮਿਲਿਆ ਹੈ।
ਇਸ ‘ਚ ਐਡੋਸਕੋਪੀ, ਫਾਈਬਰੋਸਕੈਨ, ਐਡੋਸਕੋਪੀ ਅਲਟਰਾਸਾਉਂਡ ਦੀ ਸਹੂਲਤ ਦੇਣ ਵਾਲਾ ਪਹਿਲਾ ਸਰਕਾਰੀ ਸੰਸਥਾਨ ਹੋਵੇਗਾ ਇਸ ਤੋਂ ਇਲਾਵਾ ਇਹ ਇੰਸਟੀਚਿਊਟ ਸਾਰੇ ਸਰਕਾਰੀ ਹਸਪਤਾਲਾਂ ਨੂੰ ਟੈਲੀ-ਮੈਡੀਸਨ ਦੀਆਂ ਸੇਵਾਵਾਂ ਵੀ ਦੇਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸ ਹਸਪਤਾਲ ਬਣ ਕੇ ਤਿਆਰ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਇਹ ਕਾਫੀ ਸਮੇਂ ਤੋਂ ਚੱਲ ਰਿਹਾ ਸੀ, ਹੁਣ ਇਹ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਆਪਣੇ ਵਿਧਾਇਕ ਜੀਵਨਜੋਤ ਕੌਰ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਚੋਣਾਂ ‘ਚ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੱਧੂ ਨੂੰ ਹਰਾਇਆ ਸੀ।
ਸੀਐਮ ਮਾਨ ਨੇ ਕਿਹਾ ਕਿ ਜਦੋਂ ਅਸੀਂ 2022 ‘ਚ ਸਰਕਾਰ ਬਣਾਈ ਸੀ ਤਾਂ ਸਾਡਾ ਵਾਅਦਾ ਸੀ ਕਿ ਅਸੀਂ ਸਿਹਤ ਤੇ ਸਿੱਖਿਆ ‘ਚ ਨਵੀਂ ਕ੍ਰਾਂਤੀ ਲਿਆਵਾਂਗੇ।
ਉਨ੍ਹਾਂ ਕਿਹਾ ਕਿ ਅੱਜ ਸਿਹਤ ਦੇ ਖੇਤਰ ‘ਚ ਇੱਕ ਛੋਟੀ ਜਹੀ ਲੜੀ ਨੂੰ ਜੋੜਿਆ ਗਿਆ ਹੈ, ਇੱਥੇ ਜੋ ਮਸ਼ੀਨਰੀ ਲਗਾਈ ਗਈ ਹੈ ਉਹ ਹੋਰ ਕਿਸੇ ਵੀ ਹਸਪਤਾਲ ਵਿੱਚ ਉਪਲਬਧ ਨਹੀਂ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਆਪਣੀ ਟੀਮ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਹਸਪਤਾਲ ਦੀ ਇਮਾਰਤ ਅਜਿਹੀ ਹੋਣੀ ਚਾਹੀਦੀ ਹੈ ਜੋ ਪਹਿਲਾਂ ਕਦੇ ਵੀ ਨਾ ਬਣੀ ਹੋਵੇ। ਇਸ ਤੋਂ ਇਲਾਵਾ 37 ਜੱਚਾ-ਬੱਚਾ ਕੇਂਦਰ ਤਿਆਰ ਹਨ ਜੋ ਕਿ ਪੂਰੀ ਤਰ੍ਹਾਂ ਸਹੂਲਤਾਂ ਨਾਲ ਲੈਸ ਹਨ।